ਯੂਟਿਊਬਰ ਐਲਵਿਸ ਯਾਦਵ ਦੀਆਂ ਵਧੀਆਂ ਮੁਸ਼ਕਲਾਂ; ਹੁਣ ED ਨੇ ਕੀਤਾ ਮਾਮਲਾ, ਜਾਣੋ ਮਾਮਲਾ
(TTT)ਬਿੱਗ ਬੌਸ ਫੇਮ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਖਤਮ ਨਹੀਂ ਹੋ ਰਹੀਆਂ ਹਨ। ਸੱਪ ਦੇ ਜ਼ਹਿਰ ਦੇ ਮਾਮਲੇ ‘ਚ ਫਸਣ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਉਨ੍ਹਾਂ ‘ਤੇ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ। ਨੋਇਡਾ ਪੁਲਿਸ ਦੀ ਐਫਆਈਆਰ ਦੇ ਆਧਾਰ ‘ਤੇ ਈਡੀ ਨੇ ਉਸ ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਈਡੀ ਦਾ ਲਖਨਊ ਜ਼ੋਨਲ ਦਫ਼ਤਰ ਜਲਦੀ ਹੀ ਉਸ ਨੂੰ ਪੁੱਛਗਿੱਛ ਲਈ ਬੁਲਾ ਸਕਦਾ ਹੈ। ਇਹ ਮਾਮਲਾ ਸਨੇਕ ਵੇਨਮ-ਰੇਵ ਪਾਰਟੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਨੋਇਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਈਡੀ ਉਸ ਕੋਲ ਮੌਜੂਦ ਮਹਿੰਗੀਆਂ ਕਾਰਾਂ ਦੇ ਫਲੀਟ ਬਾਰੇ ਜਾਂਚ ਕਰ ਸਕਦੀ ਹੈ।