“ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ” ਹਰ ਸਮੇਂ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਤਤਪਰ ਰਹੇਗੀ – ਉਂਕਾਰ ਸਿੰਘ ਧਾਮੀ
– ਪਹਿਲੀ ਵਰੇਗੰਢ ਦੌਰਾਨ ਨਸ਼ਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ
ਹੁਸ਼ਿਆਰਪੁਰ ( ਨਵਨੀਤ ਸਿੰਘ ਚੀਮਾ ):- “ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ (ਰਜਿ)” ਨੇ ਆਪਣੀ ਪਹਿਲੀ ਵਰ੍ਹੇ ਗੰਢ ਮਨਾਈ, ਜਿਸ ਵਿੱਚ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਸਮੇਤ ਇਲਾਕਾ ਨਿਵਾਸੀਆਂ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਜਿਥੇ ਸੂਬਾ ਪ੍ਰਧਾਨ ਉਂਕਾਰ ਸਿੰਘ ਧਾਮੀ ਨੇ ਸੁਸਾਇਟੀ ਦੀ ਪਹਿਲੀ ਵਰ੍ਹੇਗੰਢ ਦੋਰਾਨ ਸੈੱਲ ਭਰਕੇ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਉਥੇ ਮੁੱਖ ਬੁਲਾਰਿਆਂ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਲੈ ਕੇ ਚਿੰਤਾ ਪ੍ਰਗਟਾਈ। ਬੁਲਾਰਿਆਂ ਵੱਲੋਂ ਮਨੀਪੁਰ ਕਾਂਡ ਦੇ ਦੋਸ਼ੀਆਂ ਤੇ ਕਾਰਵਾਈ ਨਾ ਕਰਨ ਕਰਕੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ।
ਇਸ ਮੌਕੇ ਉਂਕਾਰ ਸਿੰਘ ਧਾਮੀ ਨੇ ਪਿੰਡਾਂ ਦੀਆਂ ਪੰਚਾਇਤਾਂ ਮਹਿਲਾ ਮੰਡਲ ਸੰਸਥਾਵਾਂ ਅਤੇ ਸੋਸ਼ਲ ਵਰਕਰਾਂ ਨੂੰ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਉਣ ਲਈ ਅਪੀਲ ਕੀਤੀ। ਇਸ ਸਮਾਗਮ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਇੱਕਜੁਟਤਾ ਦਾ ਮਤਾ ਪਾਸ ਕਰਕੇ ਕਿਸਾਨ ਜਥੇਬੰਦੀਆਂ ਦਾ ਇਕੱਠੇ ਚੱਲਣ ਦਾ ਪ੍ਰਣ ਕੀਤਾ।
ਇਸ ਮੌਕੇ ਰਾਮ ਸਿੰਘ ਧੁਗਾ, ਕਿਰਪਾਲ ਸਿੰਘ ਕਸਬਾ, ਬਾਬਾ ਦਵਿੰਦਰ ਸਿੰਘ, ਪਰਮਿੰਦਰ ਸਿੰਘ ਪਨੇਸਰ ਜਥੇਦਾਰ ਗੁਰਦੇਵ ਸਿੰਘ, ਭਗਤ ਧੰਨਾ ਜੱਟ ਦਲ ਪੰਥ ਤੇ ਮੁਖੀ ਓਂਕਾਰ ਸਿੰਘ, ਭੰਗਾਲਾ ਜਨਰਲ ਸਕੱਤਰ ਲੋਕ ਹਿਤਕਾਰੀ ਸਭਾ ਸਤਨਾਮ ਸਿੰਘ ਧਨੋਆ, ਸੰਤ ਪਰਮਿੰਦਰ ਸਿੰਘ ਡਗਾਣਾ, ਅਵਤਾਰ ਸਿੰਘ, ਜਸਵਿੰਦਰ ਸਿੰਘ ਗੁਰਦੁਆਰਾ ਸ਼ਹੀਦ ਸਿੰਘਾਂ ਹਰਪ੍ਰੀਤ ਸਿੰਘ ਮੁਖੀ ਬਖਸ਼ੀਸ਼ ਸਿੰਘ ਭਾਟੀਆ, ਸੰਤ ਹਰਜੀਤ ਕੌਰ ਹੁਸ਼ਿਆਰਪੁਰ, ਸੰਦੀਪ ਸਿੰਘ ਕਸਬਾ, ਬਾਬਾ ਯੁਵਰਾਜ ਸਿੰਘ ਮੁਖੀ ਸੰਤਸਰ,ਬਲਬੀਰ ਸਿੰਘ ਮੁੱਖੀ ਜੱਸਾ ਸਿੰਘ ਰਾਮਗੜੀਆ ਮਿਸਲ ਨਿਹੰਗ ਸਿੰਘ, ਸੁੱਚਾ ਸਿੰਘ ਜਸਪਾਲ ਸਿੰਘ ਚਾਕਰ ਗੁਜਰਾਂ, ਮਹਿੰਦਰ ਸਿੰਘ ਲਾਚੋਵਾਲ, ਕੁਲਦੀਪ ਸਿੰਘ ਸਰਕਲ ਪ੍ਰਧਾਨ, ਬਲਵੀਰ ਸਿੰਘ ਬੱਲੋਵਾਲ ਸਰਪੰਚ ਖੁਸਰੋਪੁਰ ਬਲਬੀਰ ਕੌਰ ਖਾਲਸਾ, ਬਲਦੇਵ ਸਿੰਘ ਆਲੋਵਾਲ, ਹਰਭਜਨ ਸਿੰਘ ਗੁਰਾਇਆ, ਲਾਰੈਂਸ ਚੌਧਰੀ ਹਾਜ਼ਰ ਸਨ। ਸੁਸਾਇਟੀ ਵੱਲੋਂ ਪਹੁੰਚੀਆਂ ਹੋਈਆਂ ਸਮੂਹ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
you tube:
2.