ਮੌੜ ਮੰਡੀ ‘ਚ ਵੱਢੇ ਨੌਜਵਾਨ ਦੀ ਹਸਪਤਾਲ ‘ਚ ਹੋਈ ਮੌਤ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ
(TTT)ਮੌੜ ਮੰਡੀ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਦੋਂ ਟਰੱਕ ਯੂਨੀਅਨ ਵਿੱਚ ਬੈਠੇ ਜਸਪਾਲ ਸਿੰਘ ਅਠਿਆਨੀ ਨਾਂ ਦੇ ਨੌਜਵਾਨ ਨੂੰ ਕਰੀਬ 12 ਦੇ ਲਗਭਗ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਅੱਧ-ਮਰਿਆ ਕਰ ਦਿੱਤਾ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਲੋਕਾਂ ਨੇ ਪਹਿਲਾਂ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਫਿਰ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ।ਘਟਨਾ ਦੇਰ ਸ਼ਾਮ ਦੀ ਹੈ, ਪਰ ਅੱਜ ਜ਼ਖ਼ਮੀ ਨੌਜਵਾਨ ਜਸਪਾਲ ਸਿੰਘ ਦੀ ਬਠਿੰਡਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਘਟਨਾ ਦਾ ਪਤਾ ਚਲਦੇ ਹੀ ਜਸਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ
ਮੌੜ ਮੰਡੀ ‘ਚ ਵੱਢੇ ਨੌਜਵਾਨ ਦੀ ਹਸਪਤਾਲ ‘ਚ ਹੋਈ ਮੌਤ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ
Date: