ਭਾਜਪਾ ਸੰਸਦੀ ਦਲ ਦੀ ਬੈਠਕ ’ਚ ਸ਼ਾਮਿਲ ਹੋਣ ਲਈ ਅੱਜ ਦਿੱਲੀ ਪੁੱਜਣਗੇ ਯੋਗੀ ਅਦਿੱਤਿਆਨਾਥ
(TTT) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਯੋਗੀ ਅਦਿੱਤਿਆਨਾਥ ਭਲਕੇ ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਸ਼ਾਮਿਲ ਹੋਣ ਲਈ ਅੱਜ ਸ਼ਾਮ ਦਿੱਲੀ ਪਹੁੰਚਣਗੇ। ਜਾਣਕਾਰੀ ਅਨੁਸਾਰ ਯੂ.ਪੀ. ਦੇ ਉਪ ਮੁੱਖ ਮੰਤਰੀ ਅਤੇ ਯੂ.ਪੀ. ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਭੂਪੇਂਦਰ ਚੌਧਰੀ ਵੀ ਉਸੇ ਸਮੇਂ ਦਿੱਲੀ ਵਿਚ ਹੋਣਗੇ। ਭਲਕੇ ਹੋਣ ਵਾਲੀ ਭਾਜਪਾ ਸੰਸਦੀ ਬੈਠਕ ਤੋਂ ਪਹਿਲਾਂ ਯੂ.ਪੀ. ਲੋਕ ਸਭਾ ਦੇ ਨਤੀਜਿਆਂ ਨੂੰ ਲੈ ਕੇ ਮੀਟਿੰਗ ਹੋਣ ਦੀ ਉਮੀਦ ਹੈ।