ਯੋਗਾ ਗਰਲ ਦੀ ਪੇਸ਼ੀ ਅੱਜ, ਸਸਪੈਂਸ ਬਰਕਰਾਰ, ਜਾਣੋ ਅੱਗੇ ਕੀ ਐਕਸ਼ਨ ਲਵੇਗੀ ਪੁਲਿਸ
(TTT)ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਅੱਜ ਅੰਮ੍ਰਿਤਸਰ ਪੁਲਿਸ ਅੱਗੇ ਪੇਸ਼ ਹੋ ਸਕਦੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਭੇਜੇ ਗਏ ਨੋਟਿਸ ਦਾ ਅੱਜ ਸਮਾਂ ਖ਼ਤਮ ਹੋ ਰਿਹਾ ਹੈ, ਜਿਸ ਕਾਰਨ ਉਹ ਥਾਣੇ ਵਿੱਚ ਪੇਸ਼ ਹੋ ਸਕਦੀ ਹੈ।ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਅਰਚਨਾ ਮਕਵਾਨਾ ਨੂੰ ਸਬੰਧਿਤ ਥਾਣੇ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਪੁਲਿਸ ਨੇ 30 ਜੂਨ ਤਕ ਦਾ ਸਮਾਂ ਦਿੱਤਾ ਸੀ। ਦੱਸ ਦਈਏ ਕਿ ਜੇਕਰ ਅਰਚਨਾ ਮਕਵਾਨਾ ਅੱਜ ਪੁਲਿਸ ਅੱਗੇ ਪੇਸ਼ ਨਹੀਂ ਹੁੰਦੀ ਤਾਂ ਅੰਮ੍ਰਿਤਸਰ ਪੁਲਿਸ ਉਸ ਨੂੰ 2 ਹੋਰ ਨੋਟਿਸ ਭੇਜੇਗੀ ਤੇ ਫਿਰ ਉਸ ਤੋਂ ਬਾਅਦ ਅਰਚਨਾ ਦੀ ਗ੍ਰਿਫਤਾਰੀ ਲਈ ਉਸ ਦੇ ਘਰ ਜਾਏਗੀ।
ਯੋਗਾ ਗਰਲ ਦੀ ਪੇਸ਼ੀ ਅੱਜ, ਸਸਪੈਂਸ ਬਰਕਰਾਰ, ਜਾਣੋ ਅੱਗੇ ਕੀ ਐਕਸ਼ਨ ਲਵੇਗੀ ਪੁਲਿਸ
Date: