ਵਿਸ਼ਵ ਏਡਜ਼ ਦਿਵਸ ਮੌਕੇ ਇਕ ਜਾਗਰੂਕਤਾ ਸਮਾਰੋਹ ਦਾ ਆਯੋਜਨ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਮਾਣਯੋਗ ਐਸ.ਐਸ.ਪੀ ਸਾਹਿਬ ਸ਼੍ਰੀ ਸੁਰਿੰਦਰ ਲਾਂਬਾ ਜੀ ਦੀ ਰਹਿਨੁਮਾਈ ਹੇਠ ਮੈਡੀਕਲ ਅਫਸਰ ਡਾ.ਆਸ਼ੀਸ਼ ਮੈਹਨ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਡਾਕਟਰ ਸਾਹਿਬ ਨੇ ਆਏ ਵਿਸ਼ੇਸ਼ ਮਹਿਮਾਨ ਐਸ.ਪੀ ਨਵਨੀਤ ਗਿੱਲ, ਡੀ ਐਸ ਪੀ ਸਿਟੀ ਸ਼੍ਰੀ ਪਲਵਿੰਦਰ ਸਿੰਘ ਅਤੇ ਡਾ.ਰੀਮਾ ਯਾਦਵ ਸਰਜਨ IVY ਹਸਪਤਾਲ ਹੁਸ਼ਿ: ਅਤੇ ਆਏ ਮੁਲਾਜ਼ਮਾਂ ਦਾ ਸਵਾਗਤ ਕੀਤਾ।’HIV/AIDS ਬਿਮਾਰੀ ਦਾ ਗਿਆਨ, ਬਚਾਏ ਜਾਨ’ ਦੇ ਨਾਰੇ ਨਾਲ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਆਸ਼ੀਸ਼ ਮੈਹਨ ਇੰਚ. ਪੁਲਿਸ ਹਸਪਤਾਲ ਜੀ ਨੇ ਕਿਹਾ ਕਿ ਏਡਜ਼ ਦਾ ਰੋਗ, ਮਨੁੱਖਾਂ ਲਈ ਪੈਦਾ ਹੋਏ ਵੱਡੇ ਖਤਰਿਆਂ ਵਿਚੋਂ ਇੱਕ ਹੈ। ਇਸ ਤੋਂ ਬਚਣ ਦਾ ਸਿਰਫ਼ ਇੱਕ ਹੀ ਰਸਤਾ ਹੈ ਕਿ ਐਚ.ਆਈ.ਵੀ. ਜੋ ਕਿ ਏਡਜ਼ ਫੈਲਾਉਣ ਵਾਲਾ ਰੋਗਾਣੂ ਬਾਰੇ ਪੂਰੀ ਤੇ ਸਹੀ ਜਾਣਕਾਰੀ ਹਾਸਿਲ ਕੀਤੀ ਜਾਏ ਕਿਉਂਕਿ ਜੋ ਇਸ ਗਿਆਨ ਸਦਕਾ ਹੀ ਏਡਜ਼ ਤੋਂ ਜਾਨ ਛੁੱਟ ਸਕਦੀ ਹੈ।ਡਾ.ਰੀਮਾ ਯਾਦਵ ਸਰਜਨ IVY ਹਸਪਤਾਲ ਹੁਸ਼ਿ: ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਐਚ.ਆਈ.ਵੀ. ਦਾ ਵਾਇਰਸ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਐਚ.ਆਈ.ਵੀ. ਅਸੁਰੱਖਿਅਤ ਸੈਕਸ, ਐਚ.ਆਈ.ਵੀ. ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ, ਸੰਕਰਮਿਤ ਖੂਨ ਚੜਾਉਣ ਨਾਲ ਅਤੇ ਸੰਕਰਮਿਤ ਸੂਈ ਅਤੇ ਸਰਿੰਜਾਂ ਦੀ ਸਾਂਝੀ ਵਰਤੋ ਤੋਂ ਫੈਲਦਾ ਹੈ। ਬੀਮਾਰੀ ਜਾਂ ਹਾਦਸੇ ਦੀ ਅਵਸਥਾ ਵਿੱਚ ਲੋੜ ਪੈਣ ਤੇ ਸਕੰਰਮਣ ਰਹਿਤ ਖੂਨ ਹੀ ਚਲਾਉਣਾ ਚਾਹੀਦਾ ਹੈ, ਜੋ ਕਿ ਰਜਿਸਟਰਡ ਬਲੱਡ ਬੈਂਕਾਂ ਤੋਂ ਹੀ ਲਿਆ ਜਾਵੇ। ਹਰ ਗਰਭਵਤੀ ਮਾਂ ਦਾ ਐਚ.ਆਈ.ਵੀ. ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਗਰਭਵਤੀ ਔਰਤ ਦੀ ਐਚ.ਆਈ.ਵੀ. ਜਾਂਚ ਨਾਲ ਉਸਦੇ ਹੋਣ ਵਾਲੇ ਬੱਚੇ ਨੂੰ ਐਚ.ਆਈ.ਵੀ. ਹੋਣ ਦਾ ਖਤਰਾ ਘਟਾਇਆ ਜਾ ਸਕਦਾ ਹੈ। ਬੀਮਾਰ ਵਿਅਕਤੀ ਨੂੰ ਟੀਕਾ ਲਗਾਉਣ ਵੇਲੇ ਕੇਵਲ ਸਕੰਰਮਣ ਰਹਿਤ ਭਾਵ ਕਿ ਨਵੀਂ ਸੂਈ ਅਤੇ ਸਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ। ਇੰਨਾਂ ਸਾਵਧਾਨੀਆਂ ਨਾਲ ਮਨੁੱਖ ਐਚ.ਆਈ.ਵੀ. ਅਤੇ ਏਡਜ਼ ਤੋਂ ਮੁਕਤ ਰਹਿ ਸਕਦਾ ਹੈ। ਜਿਕਰਯੋਗ ਹੈ ਕਿ ਐਚ.ਆਈ.ਵੀ/ਏਡਜ਼ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਆਸ ਸਮਾਜ ਵਲੋਂ ਬਹੁਤ ਭੇਦਭਾਵ ਕੀਤਾ ਜਾਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਸਮਾਜ ਵੱਲੋਂ ਤ੍ਰਿਸਕਾਰੇ ਜਾਣ ਦੇ ਡਰ ਕਾਰਣ ਆਪਣਾ ਐਚ.ਆਈ.ਵੀ. ਦਾ ਟੈਸਟ ਨਹੀਂ ਕਰਵਾਉਂਦੇ ਜਾਂ ਦਵਾਈ ਨਹੀਂ ਖਾਂਦੇ। ਬਲਕਿ ਐਚ.ਆਈ.ਵੀ. ਉਕਤ ਚਾਰ ਕਾਰਣਾਂ ਤੋਂ ਇਲਾਵਾ ਹੋਰ ਕਿਸੇ ਕਾਰਣ ਕਰਕੇ ਨਹੀਂ ਫੈਲਦਾ। ਇਸ ਲਈ ਐਚ.ਆਈ. ਵੀ. ਨਾਲ ਸਕੰਰਮਿਤ ਵਿਅਕਤੀਆਂ ਨਾਲ ਹਮਦਰਦੀ ਰੱਖਦੇ ਹੋਏ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਨੂੰ ਡਾਕਟਰੀ ਸਲਾਹ ਮੁਤਾਬਕ ਲਗਾਤਾਰ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਏ.ਆਰ.ਟੀ. ਕੇਂਦਰਾਂ ਵਿੱਚ ਮਰੀਜਾਂ ਨੂੰ ਇਹ ਇਲਾਜ ਮੁਫਤ ਮੁਹੱਈਆ ਕਰਾਇਆ ਜਾਂਦਾ ਹੈ ਅਤੇ ਮਰੀਜਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ। ਸਮਾਗਮ ਦੌਰਾਨ ਸ਼੍ਰੀ.ਅਸ਼ੋਕ ਪੁਰੀ ਬਾਹੁ ਰੰਗ ਕਾਲਾ ਮੰਚ ਹੁਸ਼ਿ: ਨੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਨਿਰਦੇਸ਼ਾਂ ਅਨੁਸਾਰ ਏਡਜ਼ ਪ੍ਰਤੀ ਜਾਗਰੂਕਤਾ ਭਰਪੂਰ ਨੁੱਕੜ ਨਾਟਕ ਪੇਸ਼ ਕੀਤਾ ਗਿਆ।ਅੰਤ ਵਿੱਚ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਐਸ.ਪੀ ਅਪਰੇਸ਼ਨ ਨਵਨੀਤ ਗਿੱਲ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਪੁਲਿਸ ਹਸਪਤਾਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਏਡਜ਼ ਪ੍ਰਤੀ ਮੁਕੰਮਲ ਜਾਣਕਾਰੀ ਅਤੇ ਜਾਗਰੂਕਤਾ ਹੀ ਇਸਦਾ ਇੱਕੋ ਇੱਕ ਇਲਾਜ ਹੈ।ਸਮਾਗਮ ਦੌਰਾਨ ਉਕਤ ਤੋਂ ਇਲਾਵਾ ਲਾਈਨ ਅਫਸਰ ਪਰਮਜੀਤ ਸਿੰਘ ਅਤੇ ਪੁਲਿਸ ਹਸਪਤਾਲ ਹੁਸ਼ਿ: ਵਲੋਂ ਫਾਰਮੇਸੀ ਅਫਸਰ ਸੁਰਿੰਦਰਪਾਲਜੀਤ ਸਿੰਘ, ਪਰਮਪ੍ਰੀਤ ਸਿੰਘ, ਤਰਲੋਚਨ ਸ਼ਰਮਾ, ਸਤਵਿੰਦਰ ਕੁਮਾਰ, ਰਘਵੀਰ ਸਿੰਘ, ਕਮਲਜੀਤ ਕੌਰ ਅਤੇ ਰੇਖਾ ਰਾਣੀ ਉਪਸਥਿਤ ਸਨ।
ਇਸ ਤੋਂ ਇਲਾਵਾ ਐਸ.ਐਸ.ਪੀ ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਜਿਲਾ ਪੱਧਰ ਤੇ ਵਿਸ਼ਵ ਏਡਜ਼ ਦਿਵਸ ਬਾਰੇ ਪੁਲਿਸ ਥਾਣੇ, ਚੌਂਕੀਆਂ, ਦਫਤਰ ਅਤੇ ਪੁਲਿਸ ਨਾਕਿਆਂ ਤੇ ਪੁਲਿਸ ਮੁਲਾਜ਼ਮਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ।
YOU TUBE :<iframe width=”560″ height=”315″ src=”https://www.youtube.com/embed/kKmlfUWcj8Q?si=JwrrP3aZG4fKL4rK” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/zxW0h_Pkn6I?si=F72ww9UNJmK4E5jy” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/8SIU32qr2cY?si=k5aeW4pmf4uZ9tLq” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/Nz_avZzDG6M?si=1hO4Lazx0ZeP_fK5″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/LDTZia-5olA?si=WJ3yvLsQM5wOa_2J” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/XVaqnoPJK3U?si=CUwMcEd43n4sqMEp” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>