Punjab (TTT): ਹਰਸੀਪਿੰਡ ਵਿਚ ਐਤਵਾਰ ਦੇਰ ਸ਼ਾਮ ਇਕ ਔਰਤ ਦੀ ਲਾਸ਼ ਉਸ ਦੇ ਘਰ ਵਿਚ ਬੈੱਡ ਤੋਂ ਹੇਠਾਂ ਡਿੱਗੀ ਹੋਈ ਮਿਲੀ ਹੈ, ਜਿਸ ਦੀ ਮੌਤ ਭੇਤਭਰੇ ਹਾਲਾਤ ਵਿਚ ਹੋਈ ਹੈ | ਮੌਤ ਦਾ ਸ਼ਿਕਾਰ ਹੋਈ ਔਰਤ ਦੀ ਪਛਾਣ ਬਲਜਿੰਦਰ ਕੌਰ ਪਤਨੀ ਮਰਹੂਮ ਬਲਜਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ, ਜੋ ਘਰ ਵਿਚ ਇਕੱਲੀ ਰਹਿੰਦੀ ਸੀ ਅਤੇ ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਵਿਦੇਸ਼ ਵਿਚ ਰਹਿੰਦੇ ਹਨ| ਸੂਚਨਾ ਮਿਲਣ ’ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ |
ਟਾਂਡਾ ਵਿਖੇ ਘਰ ‘ਚ ਇਕੱਲੀ ਰਹਿ ਰਹੀ ਔਰਤ ਦੀ ਸ਼ੱਕੀ ਹਾਲਾਤ ‘ਚ ਮੌਤ, ਕਤਲ ਦਾ ਖ਼ਦਸ਼ਾ
Date: