ਗੁਰੂ ਨਗਰੀ ਵਿੱਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ
(TTT)ਸੂਬੇ ਭਰ ਵਿੱਚ ਆਏ ਦਿਨੀਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਤੋਂ ਸਾਹਮਣੇ ਆਇਆ ਹੈ, ਜਿਥੇ ਬੀਤੀ ਰਾਤ ਇੱਕ ਘਰ ਉੱਤੇ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਦੱਸ ਦਈਏ ਕਿ ਇਹ ਫਾਇਰਿੰਗ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਦੇ ਰਹਿਣ ਵਾਲੇ ਵਜ਼ੀਰ ਸਿੰਘ ਦੇ ਘਰ ਹੋਈ ਹੈ ਜੋ ਕਿ ਟੈਂਟ ਦਾ ਕੰਮ ਕਰਦਾ ਹੈ। ਇਸ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ ਹੈ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।