ਹੈਰਾਨ ਕਰੇਗੀ ਸ਼ਾਤਰ ਪਤੀ-ਪਤਨੀ ਦੀ ਗੰਦੀ ਕਰਤੂਤ, ਪਹਿਲਾਂ ਧੋਖੇ ਨਾਲ ਘਰ ਬੁਲਾਇਆ ਮੁੰਡਾ ਤੇ ਫਿਰ ਹੱਦ ਕਰ ‘ਤੀ
(TTT) ਬੱਸੀ ਪਠਾਣਾਂ : ਡਰਾ ਧਮਕਾ ਕੇ ਨਗਨ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਦੇ ਮਾਮਲੇ ’ਚ ਬੱਸੀ ਪਠਾਣਾਂ ਪੁਲਸ ਨੇ ਚਾਰ ਲੋਕਾਂ ’ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕ੍ਰਿਸ਼ਨ ਚੰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਨੌਗਾਵਾ ਵਿਖੇ ਕਪੜੇ ਦੀ ਦੁਕਾਨ ਕਰਦਾ ਹੈ, ਜਿੱਥੇ ਸੰਦੀਪ ਕੌਰ ਨਾਮਕ ਲੜਕੀ ਆਈ ਤੇ ਉਸ ਕੋਲੋਂ 20 ਹਜ਼ਾਰ ਦਾ ਕਪੜਾ ਲੈ ਗਈ ਤੇ 5 ਹਜ਼ਾਰ ਦੇ ਕੇ ਉਧਾਰ ਕਰ ਗਈ। ਫਿਰ ਉਸਨੇ ਫੋਨ ਕਰਕੇ ਮੈਨੂੰ ਆਪਣੇ ਘਰ ਪੈਸੇ ਲੈਣ ਲਈ ਬੁਲਾ ਲਿਆ ਜਦੋਂ ਕ੍ਰਿਸ਼ਨ ਚੰਦ ਉੱਥੇ ਪੁੱਜਾ ਤਾਂ ਉਕਤ ਲੜਕੀ ਦਾ ਪਤੀ ਤੇ ਤਿੰਨ ਹੋਰ ਵਿਅਕਤੀਆਂ ਨੇ ਉਸਨੂੰ ਡਰਾ ਧਮਕਾ ਕੇ ਉਸ ਦੀਆਂ ਨਗਨ ਤਸਵੀਰਾਂ ਖਿੱਚ ਲਈਆਂ ਫਿਰ ਬਲੈਕਮੇਲ ਕਰਕੇ 2 ਲੱਖ ਰੁਪਏ ਦੀ ਮੰਗ ਕੀਤੀ।
ਹੈਰਾਨ ਕਰੇਗੀ ਸ਼ਾਤਰ ਪਤੀ-ਪਤਨੀ ਦੀ ਗੰਦੀ ਕਰਤੂਤ, ਪਹਿਲਾਂ ਧੋਖੇ ਨਾਲ ਘਰ ਬੁਲਾਇਆ ਮੁੰਡਾ ਤੇ ਫਿਰ ਹੱਦ ਕਰ ‘ਤੀ
Date: