ਨੌਜਵਾਨ ਨਾ ਮੁੜਿਆ ਵਾਪਸ ਤਾਂ ਘਰ ਵਾਲੇ ਨਿਕਲੇ ਲੱਭਣ, ਛੱਪੜ ਕੰਢਿਓਂ ਮਿਲੀ ਲਾਸ਼ ਦੇਖ ਨਿਕਲੀਆਂ ਧਾਹਾਂ

Date:

ਨੌਜਵਾਨ ਨਾ ਮੁੜਿਆ ਵਾਪਸ ਤਾਂ ਘਰ ਵਾਲੇ ਨਿਕਲੇ ਲੱਭਣ, ਛੱਪੜ ਕੰਢਿਓਂ ਮਿਲੀ ਲਾਸ਼ ਦੇਖ ਨਿਕਲੀਆਂ ਧਾਹਾਂ

ਸ੍ਰੀ ਮੁਕਤਸਰ ਸਾਹਿਬ – (TTT)ਲਾਗਲੇ ਪਿੰਡ ਰਣਜੀਤਗੜ੍ਹ ਵਿਚ 28 ਸਾਲਾ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਸਨਸਨੀਖੇਜ਼ ਵਾਰਦਾਤ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਦੀਪਕ ਕੁਮਾਰ ਐਤਵਾਰ ਦੀ ਰਾਤ ਕਰੀਬ 8:15 ਵਜੇ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ ਅਤੇ ਰਾਤ 10 ਵਜੇ ਤੱਕ ਘਰ ਵਾਪਸ ਨਹੀਂ ਆਇਆ। ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ’ਤੇ ਉਸ ਦੀ ਭਾਲ ਕੀਤੀ ਪ੍ਰੰਤੂ ਕਿਤੇ ਕੁਝ ਪਤਾ ਨਹੀਂ ਲੱਗਿਆ। ਇਸ ਦੇ ਬਾਅਦ ਉਨ੍ਹਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਦੀਪਕ ਦੇ ਲਾਪਤਾ ਹੋਣ ਦੀ ਅਨਾਊਂਸਮੈਂਟ ਕਰਵਾਈ, ਜਦਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਭਾਲ ਜਾਰੀ ਰੱਖੀ। ਇਸੇ ਦੌਰਾਨ ਉਨ੍ਹਾਂ ਨੂੰ ਪਿੰਡ ਦੇ ਛੱਪੜ ਕੋਲੋਂ ਦੀਪਕ ਕੁਮਾਰ ਦੀ ਮ੍ਰਿਤਕ ਦੇਹ ਬਰਾਮਦ ਹੋਈ।

Share post:

Subscribe

spot_imgspot_img

Popular

More like this
Related

नर्सिंग कॉलेज की छात्राओं ने 100 दिवसीय टीबी मुक्त अभियान के तहत निकाली जागरूकता रैली

ब्लॉक हारटा बडला (TTT) 24.01 .2025  सिविल सर्जन होशियारपुर डॉ.पवन कुमार व जिला...

6वां गणतंत्र दिवस: पुलिस लाइन ग्राउंड में हुई फुल ड्रेस रिहर्सल

डिप्टी कमिश्नर ने फहराया तिरंगा, मार्च पास्ट से...