ਪਾਣੀ ਵੰਡ ਦਾ ਮੁੱਦਾ ਛੱਡ ਦੇਣਾ ਚਾਹੀਦੈ ਯਮੁਨਾ ਬੋਰਡ ’ਤੇ- ਸੁਪਰੀਮ ਕੋਰਟ
(TTT)ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਯਮੁਨਾ ਦੇ ਪਾਣੀ ਨੂੰ ਸੂਬਿਆਂ ਵਿਚਕਾਰ ਵੰਡਣ ਦਾ ਮੁੱਦਾ ਇਕ ਗੁੰਝਲਦਾਰ ਅਤੇ ਸੰਵੇਦਨਸ਼ੀਲ ਮੁੱਦਾ ਹੈ ਅਤੇ ਅਦਾਲਤ ਕੋਲ ਇਸ ਦੀ ਮੁਹਾਰਤ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਾਣੀ ਦੀ ਵੰਡ ’ਤੇ ਮੁੱਦਾ ਯਮੁਨਾ ਬੋਰਡ ’ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਯਮੁਨਾ ਬੋਰਡ ਨੂੰ ਭਲਕੇ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਬੁਲਾਉਣ ਅਤੇ ਇਸ ਮਾਮਲੇ ’ਤੇ ਤੇਜ਼ੀ ਨਾਲ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ।
<iframe width=”560″ height=”315″ src=”https://www.youtube.com/embed/z2bizH_zMAY?si=nm_hYiUPjlNQ1ON0″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>