
ਲੋਕਾਂ ਨੂੰ ਟੈਕਸਾਂ ਦੇ ਨੋਟਿਸ ਭੇਜਣ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਦੇਵੇ ਨਗਰ ਨਿਗਮ: ਭਾਟੀਆ – ਗੈਂਦ
(TTT)ਲੋਕਾਂ ਤੋਂ ਪ੍ਰਾਪਰਟੀ ਟੈਕਸ, ਸੀਵਰੇਜ ਬਿਲ, ਟ੍ਰੇਡ ਲਾਈਸੈਂਸ ਦੀ ਵਸੂਲੀ ਕਰਨ ਤੋਂ ਪਹਿਲਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਕਰੇ ਪ੍ਰਦਾਨ ਨਗਰ ਨਿਗਮ। ਉਕਤ ਗੱਲ ਭਾਜਪਾ ਨੇਤਾਵਾਂ ਸਾਬਕਾ ਕੋਂਸਲਰ ਅਤੇ ਜ਼ਿਲਾ ਭਾਜਪਾ ਜਨਰਲ ਸਕੱਤਰ ਸੁਰੇਸ਼ ਭਾਟੀਆ (ਬਿੱਟੂ) ਅਤੇ ਜ਼ਿਲਾ ਸਕੱਤਰ ਅਸ਼ਵਨੀ ਗੈਂਦ, ਕਰਨ ਕਪੂਰ ਜ਼ਿਲਾ ਪ੍ਰਧਾਨ ਇੰਡਸਟ੍ਰੀਅਲ ਸੈੱਲ ਨੇ ਪ੍ਰਗਤੀ ਲੇਨ ਭਰਵਾਈ ਰੋਡ ਦੇ ਵਾਰਡ ਨੰਬਰ 49 ਦੀਆਂ ਗਲੀਆਂ ਦੀ ਮਾੜੀ ਹਾਲਤ ਵਿਚ ਰਹਿ ਰਹੇ ਵਾਸੀਆਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਕਮੀਸ਼ਨਰ ਲੋਕਾਂ ਨੂੰ ਡਰਾ ਕੇ ਸੀਲ ਕਰਨ ਦੀ ਧਮਕੀ ਦੇ ਕੇ ਪ੍ਰਾਪਰਟੀ ਟੈਕਸ, ਸੀਵਰੇਜ ਬਿਲ, ਟ੍ਰੇਡ ਲਾਈਸੈਂਸ ਆਦਿ ਤਾਂ ਤੁਰੰਤ ਜਮ੍ਹਾਂ ਕਰਵਾਉਣ ਦੇ ਨੋਟਿਸ ਭੇਜ ਰਹੇ ਹਨ, ਪਰ ਦੂਜੇ ਪਾਸੇ ਲੋਕਾਂ ਨੂੰ ਇਨ੍ਹਾਂ ਟੈਕਸਾਂ ਦੇ ਬਦਲੇ ਵਿੱਚ ਦੇਣ ਵਾਲੀਆਂ ਬੁਨਿਆਦੀ ਸਹੂਲਤਾਂ ਸਾਫ਼ ਪਾਣੀ, ਸੀਵਰੇਜ, ਸਟ੍ਰੀਟ ਲਾਈਟਾਂ, ਚਲਣ ਲਈ ਠੀਕ ਸੜਕਾਂ ਆਦਿ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਭਾਜਪਾ ਨੇਤਾਵਾਂ ਨੇ ਦੱਸਿਆ ਕਿ ਵਾਰਡ ਨੰਬਰ 49 ਦੀਆਂ ਸੜਕਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਥੋੜ੍ਹੀ ਜਿਹੀ ਬਰਸਾਤ ਨਾਲ ਦੋਪਹੀਆ ਵਾਹਨਾਂ `ਤੇ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਦੇਖਣ ਵਿੱਚ ਆਇਆ ਹੈ ਕਿ ਕਈ ਔਰਤਾਂ ਅਤੇ ਬੱਚੇ ਇਸ ਵਿੱਚ ਡਿੱਗ ਕੇ ਚੋਟਾਂ ਦੇ ਸ਼ਿਕਾਰ ਹੋ ਚੁੱਕੇ ਹਨ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਲਗਭਗ 6 ਮਹੀਨੇ ਪਹਿਲਾਂ ਨਗਰ ਨਿਗਮ ਦੇ ਅਫਸਰਾਂ ਨੂੰ ਬੁਲਾ ਕੇ ਮੌਕਾ ਵੀ ਦਿਖਾਇਆ ਗਿਆ ਅਤੇ ਕਮੀਸ਼ਨਰ ਨਗਰ ਨਿਗਮ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ, ਐਸਟੀਮੇਟ ਵੀ ਬਣਾਇਆ ਗਿਆ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।ਇ ਸਮਸਿਆ ਇਸ ਵਾਰਡ ਦੇ ਮੋਜੂਦਾ ਕੋਂਸਲਰ ਦੇ ਧਿਆਨ ਵਿੱਚ ਵੀ ਕਈ ਵਾਰ ਲਿਆ ਚੁੱਕੇ ਹਾਂ। ਭਾਜਪਾ ਨੇਤਾਵਾਂ ਨੇ ਦੱਸਿਆ ਕਿ ਅਜਿਹੇ ਹੀ ਹਾਲਾਤ ਸਾਰੇ ਸ਼ਹਿਰ ਵਿੱਚ ਹੋ ਚੁੱਕੇ ਹਨ ਜਦਕਿ ਨਗਰ ਨਿਗਮ ਕੁੰਭਕਰਨ ਦੀ ਨੀਂਦ ਸੌ ਰਿਹਾ ਹੈ ਅਤੇ ਟੈਕਸ ਲੈਣ ਲਈ ਜਾਗ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਜੇਕਰ ਸੁਧਾਰ ਨਾ ਕੀਤਾ ਗਿਆ ਤਾਂ ਨਗਰ ਨਿਗਮ ਕਮੀਸ਼ਨਰ ਦਾ ਜਲਦ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਭਾਟਿਆ- ਗੈਂਦ ਤੋਂ ਇਲਾਵਾ ਨੀਰਜ ਕੁਮਾਰ, ਰਾਕੇਸ਼ ਕੁਮਾਰ, ਸਚਿਨ ਟੰਡਨ, ਸਿਕੰਦਰ ਦਾਸ, ਰੋਮਿਤ ਕੁਮਾਰ ਆਦਿ ਹਾਜ਼ਰ ਸਨ।