ਵੋਟਰਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ਗਾਰੰਟੀ, ਭਾਜਪਾ ਨੂੰ ਪਵੇਗੀ ਆਤਮ-ਮੰਥਨ ਦੀ ਲੋੜ
(TTT) ਮੰਗਲਵਾਰ ਨੂੰ ਆਏ 18ਵੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਭਾਜਪਾ ਦੀ ਉਤਰਾਈ ਦੇ ਸੰਕੇਤ ਦੇ ਦਿੱਤੇ ਹਨ, ਉਥੇ ਹੀ ਇਨ੍ਹਾਂ ਨਤੀਜਿਆਂ ਤੋਂ ਬਾਅਦ ਇਕ ਵਾਰ ਫਿਰ ਦੇਸ਼ ’ਚ ਗਠਜੋੜ ਦੀਆਂ ਸਰਕਾਰਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਭਾਜਪਾ ਨੂੰ 2014 ਦੀਆਂ ਚੋਣਾਂ ’ਚ ਆਪਣੇ ਦਮ ’ਤੇ 282 ਸੀਟਾਂ ਹਾਸਲ ਹੋਈਆਂ ਸਨ ਜਦਕਿ 2019 ’ਚ ਭਾਜਪਾ ਨੇ ਆਪਣੀ ਸੀਟਾਂ ਦੀ ਗਿਣਤੀ ’ਚ ਸੁਧਾਰ ਕਰਦੇ ਹੋਏ ਇਨ੍ਹਾਂ ਨੂੰ 303 ਤੱਕ ਪਹੁੰਚਾ ਦਿੱਤਾ ਸੀ ਪਰ 2024 ਦੀਆਂ ਚੋਣਾਂ ’ਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਘੱਟ ਹੋਈ ਹੈ ਅਤੇ ਭਾਜਪਾ ਦੀ ਹਾਲਤ ਖ਼ਰਾਬ ਹੋਣ ਦੇ ਇਕ ਨਹੀਂ ਸਗੋਂ ਕਈ ਕਾਰਨ ਮੰਨੇ ਜਾ ਰਹੇ ਹਨ। ਭਾਜਪਾ ਨੂੰ ਯਕੀਨੀ ਤੌਰ ’ਤੇ ਪਾਰਟੀ ਦੇ ਪ੍ਰਦਰਸ਼ਨ ’ਚ ਆਈ ਇਸ ਗਿਰਾਵਟ ਲਈ ਮੰਥਨ ਕਰਨ ਦੀ ਲੋੜ ਪਵੇਗੀ।