
ਹੁਸ਼ਿਆਰਪੁਰ, 19 ਫਰਵਰੀ: ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਿਖਲਾਈ ਕੋਰਸ ਆਯੋਜਿਤ ਕੀਤੇ ਜਾਂਦੇ ਹਨ ।ਇਸੇ ਲੜੀ ਅਧੀਨ ਬੇਕਰੀ ਅਤੇ ਕਨਫੈਕਸ਼ਨਰੀ ਦਾ ਪੰਜ ਦਿਨਾਂ ਕਿੱਤਾ-ਮੁੱਖੀ ਸਿਖਲਾਈ ਕੋਰਸ ਦਾ ਆਯੋਜਨ 21 ਤੋਂ 28 ਫਰਵਰੀ, 2025 ਤੱਕ ਕਰਵਾਇਆ ਜਾ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲਡਾ: ਮਨਿੰਦਰ ਸਿੰਘ ਬੌਸ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਵੱਖਵੱਖ ਪੌਸ਼ਟਿਕ ਅਤੇ ਕਿਫਾਇਤੀ ਬੇਕਰੀ ਅਤੇ ਕਨਫੈਕਸ਼ਨਰੀ ਪਦਾਰਥ ਜਿਵੇਂ ਕਿ ਕੇਕ, ਬਿਸਕਿਟ, ਚਾਕਲੇਟ, ਕੁਕੀਜ਼ ਆਦਿ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀਕੋਰਸ ਪੂਰਾ ਹੋਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।ਚਾਹਵਾਨ ਸਿਖਿਆਰਥੀ 21ਫਰਵਰੀ ਨੂੰ ਅਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਇਜ਼ ਫੋਟੋ ਨਾਲ ਲੈ ਕੇ ਕੇਂਦਰ ਵਿਖੇ ਪਹੁੰਚਣ।