“ਸਰਕਾਰੀ ਕਾਲਜ ਦੇ ਪ੍ਰੋਫੈਸਰ ਵਿਜੇ ਕੁਮਾਰ ਨੇ ਨਵਰਾਤਰਿਆਂ ਵਿੱਚ ਮਾਤਾ ਛਿਨਮਸਤਿਕਾ ਜੀ ਪ੍ਰਚਾਰ ਮੰਡਲ ਨਾਲ ਮਿਲ ਕੇ ਲੰਗਰ ਲਗਾਇਆ”
(TTT) ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਪ੍ਰੋਫੈਸਰ ਵਿਜੇ ਨੇ ਚਲ ਰਹੇ ਨਵਰਾਤਰਿਆਂ ਵਿੱਚ ‘‘ਮਾਤਾ ਛਿਨਮਸਤਿਕਾ ਜੀ ਪ੍ਰਚਾਰ ਮੰਡਲ“ ਹੁਸ਼ਿਆਰਪੁਰ ਦੇ ਮੈਂਬਰਾਂ ਨਾਲ ਮਿਲ ਕੇ ਆਪਣੀ ਪਤਨੀ ਰੋਮਾ ਦੇਵੀ ਲੈਕਚਰਾਰ ਸ.ਸ.ਸ.ਸ.ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਨਾਲ ਮਾਤਾ ਚਿੰਤਪੁਰਣੀ ਜੀ ਦੇ ਮੰਦਿਰ ਜਾਣ ਵਾਲਿਆਂ ਸੰਗਤਾਂ ਦੇ ਲਈ ਲੰਗਰ ਲਗਾਇਆ। ਉਹਨਾਂ ਨੇ ਲੰਗਰ ਲਗਾਉਣ ਵੇਲੇ ਆਪ ਵੀ ਸਵੱਛਤਾ ਦਾ ਧਿਆਨ ਰੱਖਿਆ ਅਤੇ ਦੂਜਿਆਂ ਨੂੰ ਵੀ ਸਵੱਛਤਾ ਬਣਾਏ ਰੱਖਣ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪ੍ਰੋ.ਵਿਜੇ ਕੁਮਾਰ, ਲੈਕਚਰਾਰ ਰੋਮਾ ਦੇਵੀ ਤੋਂ ਇਲਾਵਾ ਮਾਤਾ ਛਿਨਮਸਤਿਕਾ ਜੀ ਪ੍ਰਚਾਰ ਮੰਡਲ ਦੇ ਪ੍ਰਧਾਨ ਸ਼੍ਰੀ ਕੇਵਲ ਕ੍ਰਿਸ਼ਨ ਜੀ, ਮਨੋਜ ਦੱਤਾ, ਅਨੀਤਾ ਦੱਤਾ, ਨਾਰਾਇਣੀ ਦੱਤਾ, ਪ੍ਰਿੰਸੀਪਲ ਰਾਜਨ ਅਰੋੜਾ, ਪ੍ਰਿੰਸੀਪਲ ਉਂਕਾਰ ਨਾਥ ਸੈਣੀ, ਮੈਡਮ ਸਰਬਜੀਤ ਕੌਰ, ਨੀਰਜ, ਰਾਜੀਵ ਜੈਨ, ਮੋਨਿਕਾ ਜੈਨ, ਭਾਵੁਕ ਦੱਤਾ, ਕ੍ਰਿਸ਼ਨ ਗੋਪਾਲ, ਅੰਕਿਤ ਕੋਸ਼ਲ ਹਾਜ਼ਰ ਸਨ।
“ਸਰਕਾਰੀ ਕਾਲਜ ਦੇ ਪ੍ਰੋਫੈਸਰ ਵਿਜੇ ਕੁਮਾਰ ਨੇ ਨਵਰਾਤਰਿਆਂ ਵਿੱਚ ਮਾਤਾ ਛਿਨਮਸਤਿਕਾ ਜੀ ਪ੍ਰਚਾਰ ਮੰਡਲ ਨਾਲ ਮਿਲ ਕੇ ਲੰਗਰ ਲਗਾਇਆ”
Date: