ਵਿਜੀਲੈਂਸ ਨੇ ਇਕ ਕਲਰਕ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆ ਕੀਤਾ ਗ੍ਰਿਫ਼ਤਾਰ
(TTT) ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਤਰਨ ਤਾਰਨ ‘ਚ ਤਾਇਨਾਤ ਇੱਕ ਕਲਰਕ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਵਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਵਿਜੀਲੈਂਸ ਅੰਮ੍ਰਿਤਸਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਨਿਵਾਸੀ ਸੁਖਦੇਵ ਸਿੰਘ ਵੱਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਵੱਲੋਂ ਬਿਜਲੀ ਮੀਟਰ ਲਗਵਾਉਣ ਸਬੰਧੀ ਪ੍ਰਾਪਰਟੀ ਦੀ ਐੱਨ. ਓ. ਸੀ. ਨਗਰ ਕੌਂਸਲ ਤਰਨਤਾਰਨ ਪਾਸੋਂ ਲੈਣੀ ਸੀ, ਇਸ ਸਬੰਧੀ ਨਗਰ ਕੌਂਸਲ ਤਰਨਤਾਰਨ ਵਿਖੇ ਤਾਇਨਾਤ ਕਲਰਕ ਵਰਿੰਦਰ ਪਾਲ ਸਿੰਘ ਵਿੱਕੀ ਉਸ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਐੱਸ. ਐੱਸ. ਪੀ. ਗੁਰਸੇਵਕ ਸਿੰਘ ਨੇ ਦੱਸਿਆ ਕਿ ਮੰਗਲਵਾਰ ਵਿਜੀਲੈਂਸ ਵਿਭਾਗ ਦੇ ਤਰਨਤਾਰਨ ਯੂਨਿਟ ਦੇ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਟਰੈਪ ਲਗਾਉਂਦੇ ਹੋਏ ਵਰਿੰਦਰ ਪਾਲ ਸਿੰਘ ਵਿੱਕੀ ਨੂੰ ਉਸਦੇ ਦਫ਼ਤਰ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਿਜੀਲੈਂਸ ਨੇ ਇਕ ਕਲਰਕ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆ ਕੀਤਾ ਗ੍ਰਿਫ਼ਤਾਰ
Date: