ਹੁਸ਼ਿਆਰਪੁਰ 10 ਜੂਨ (ਲਵਿਸ਼ਾ ਕਲਿਆਣ): ਅੱਜ ਸਮੂਹ ਐਸ.ਸੀ. ਜੱਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ 12 ਜੂਨ ਨੂੰ ਪੰਜਾਬ ਬੰਦ ਦੀ ਕਾੱਲ ਦਾ ਸਮਰਥਨ ਕੀਤਾ ਗਿਆ ਅਤੇ ਜਮ ਕੇ ਪੰਜਾਬ ਸਰਕਾਰ ਖਿਲਾਫ ਨਾਰ੍ਹੇਬਾਜ਼ੀ ਕੀਤੀ ਗਈ ਅਤੇ ਉਨਾਂ ਕਿਹਾ ਕਿ ਅਸੀਂ ‘‘ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ“ ਜੋ ਕਿ ਮੋਹਾਲੀ ਵਿਖੇ ਲਗਾਇਆ ਹੈ, ਉਨਾਂ ਵਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ ਅਤੇ ਇਹ ਮੋਰਚਾ ਲਾਉਣ ਵਾਲਿਆਂ ਦੇ ਨਾਲ ਅਸੀਂ ਮੋਢੇ ਨਾਲ ਮੋੜਾ ਲਗਾ ਕੇ ਖੜੇ ਹਾਂ। ਸਮਾਜ ਦੇ ਆਗੂਆਂ ਨੇ ਕਿਹਾ ਕਿ ਜਿਨਾਂ ਲੋਕਾਂ ਵਲੋਂ ਜਾਅਲੀ ਐਸ.ਸੀ. ਸਰਟੀਫਿਕੇਟ ਬਣਾ ਕੇ ਰਾਖਵਾਂਕਰਨ ਦਾ ਗਲਤ ਇਸਤੇਮਾਲ ਕੀਤਾ ਅਤੇ ਐਸ.ਸੀ. ਸਮਾਜ ਦੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਸਰਕਾਰ ਉਨਾਂ ਖਿਲਾਫ ਬਣਦੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀ ਹੈ ਜਿਸ ਨਾਲ ਐਸ.ਸੀ. ਸਮਾਜ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਹੈ। ਸਾਰੀਆਂ ਜੱਥੇਬੰਦੀਆਂ ਵਲੋਂ ਮੰਗ ਕੀਤੀ ਗਈ ਕਿ ਇਨਾਂ ਉਪਰ ਵੱਡੇ ਪੱਧਰ ਤੇ ਉਚ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਤੇ ਐਡਵੋਕੇਟ ਰਾਹੁਲ ਆਦੀਆ, ਜਤਿੰਦਰ ਹੰਸ ਜ਼ਿਲ੍ਹਾ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ, ਰਣਜੀਤ ਪਾਲ ਸ਼੍ਰੀ ਗੁਰੂ ਰਵੀਦਾਸ ਵਿਸ਼ਵ ਮਹਾਂਪੀਠ, ਵਿਸ਼ਾਲ ਆਦੀਆ ਪ੍ਰਧਾਨ ਭਗਵਾਨ ਵਾਲਮੀਕਿ ਯੁਵਾ ਦਲ, ਐਮ.ਸੀ.ਮੁਕੇਸ਼ ਕੁਮਾਰ ਮੱਲ ਭਗਤ ਨਗਰ, ਰਾਜਾ ਹੰਸ ਪ੍ਰਧਾਨ ਸਫਾਈ ਮਜ਼ਦੂਰ ਫੈਡਰੇਸ਼ਨ ਨਗਰ ਨਿਗਮ ਹੁਸ਼ਿਆਰਪੁਰ, ਹੰਸ ਰਾਜ ਹੰਸ ਪ੍ਰਭਾਰੀ ਭਾਵਾਧਸ ਪੰਜਾਬ, ਅਸ਼ੋਕ ਸੱਲਣ ਕੌਮੀ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ, ਡਾ.ਅਜੈ ਮੱਲ, ਲੱਕੀ ਬੈਂਸ, ਬੱਬੂ ਅੱਜੋਵਾਲ ਪ੍ਰਧਾਨ ਭਾਵਾਧਸ, ਪਵਨ ਕੁਮਾਰ ਸੁਭਾਸ਼ ਨਗਰ, ਮੁਕੇਸ਼ ਕੁਮਾਰ ਪ੍ਰਧਾਨ ਸ਼੍ਰੀ ਗੁਰੂ ਰਵੀਦਾਸ ਧਾਮ ਬੱਸੀ ਖਵਾਜੂ, ਸੋਮਨਾਥ ਆਦਿਆ, ਛਵੀ ਅਟਵਾਲ, ਐਡਵੋਕੇਟ ਮਨੀ ਸਿੱਧੂ, ਵਿੱਕੀ ਗਿਲ ਯੂਥ ਪ੍ਰਧਾਨ ਭਾਵਾਧਸ ਪੰਜਾਬ, ਅਸ਼ੋਕ ਗਿਲ, ਮਲਿਕ ਮੱਲ, ਦੀਪਕ ਕੁਮਾਰ, ਤੇ ਭਾਰੀ ਗਿਣਤੀ ਵਿੱਚ ਸਮਾਜ ਦੇ ਆਗੂ ਮੌਜੂਦ ਸਨ।
ਫੋਟੋ: ਸਮਰਥਨ ਦਾ ਐਲਾਨ ਕਰਦੇ ਵੱਖ ਵੱਖ ਸੰਸਥਾ ਦੇ ਆਗੂ।