ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੇ ਪ੍ਰਧਾਨ ਕਰਨਜੋਤ ਆਦੀਆ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਤੋਰ ਤੇ ਐਮ.ਐਲ.ਏ. ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਮਿਲੇ

Date:

ਅੱਜ ਮਿਤੀ 11-3-2025 ਨੂੰ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੇ ਪ੍ਰਧਾਨ ਕਰਨਜੋਤ ਆਦੀਆ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਤੋਰ ਤੇ ਐਮ.ਐਲ.ਏ. ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਮਿਲੇ ਅਤੇ ਮੁਲਾਜ਼ਮ ਹੱਕਾ ਸੰਬਧੀ ਗੱਲ ਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੋ ਪੰਜਾਬ ਐਕਸ਼ਨ ਕਮੇਟੀ ਵੱਲੋ ਨਗਰ ਕੌਂਸਲ ਨਗਰ ਪੰਚਾਇਤਾ ਤੇ ਨਗਰ ਨਿਗਮ ਦੇ ਮੁਲਾਜ਼ਮਾ ਦੀਆ ਹੱਕੀ ਮੰਗਾ ਹਨ ਉਨ੍ਹਾਂ ਨੂੰ ਲੋਕਲ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਜੀ ਅਤੇ ਪੰਜਾਬ ਦੇ ਸੀ.ਐਮ. ਸਰਕਾਰ ਭੰਗਵਤ ਸਿੰਘ ਮਾਨ ਜੀ  ਨਾਲ ਮਿਲ ਕੇ ਵਿਸ਼ੇਸ਼ ਮੀਟਿੰਗ ਕਰਕੇ ਜਲਦ ਤੋ ਜਲਦ ਹੱਲ ਕਰਵਾਉਣ ਤੇ ਜਿਨਾ ਆਉਟ ਸੋਰਸ ਕਾਮਾ ਹੈ ਉਸ ਨੂੰ ਇੰਨਸੋਰਸ ਕਵਾਇਆ ਜਾਵੇ ਤੇ ਸਫਾਈ ਸੇਵਕ ਅਤੇ  ਸੀਵਰਮੈਨ ਜੋ ਡੀ.ਸੀ.ਰੇਟ ਤੇ ਕੰਮ ਕਰਦੇ ਹਨ ਉਨ੍ਹਾਂ ਦੀ ਸੇਵਾ ਤਿੰਨ ਸਾਲ ਦੇ ਲਗਭਗ ਹੋ ਗਈ ਹੈ ਅਤੇ ਇਸ ਸੇਵਾ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਨੂੰ ਪੱਕਾ ਕਿਤਾ ਜਾਵੇ ਅਤੇ ਨਾਲ ਦੇ ਨਾਲ ਨਗਰ ਹੁਸ਼ਿਆਰਪੁਰ ਦੀ ਜੋ ਅੱਜ ਹਾਊਸ ਮੀਟਿੰਗ ਹੈ ਉਸ ਵਿੱਚ ਨਗਰ ਨਿਗਮ ਦੇ ਮੁਲਾਜ਼ਮਾ ਸਬੰਧੀ ਜੋ ਲੋਕਲ ਮੰਗਾ ਹਨ ਜਿਵੇ ਕਿ ਮਾਲੀ ਅਤੇ ਪਾਣੀ ਬ੍ਰਾਂਚ ਦੇ (ਕਾਮੇ ਪਲੰਬਰ ਅਤੇ ਹੈਲਪਰ ) ਉਨ੍ਹਾਂ ਦੀਆ ਤਨਖ਼ਾਹਾ ਵਿੱਚ ਬਣਦਾ ਵਾਧਾ ਕਰਵਾਇਆ ਜਾਵੇ ਅਤੇ ਉਸੀ ਅਧਾਰ ਤੇ ਬਾਕੀ ਆਊਟ ਸੋਰਸ ਮੁਲਾਜ਼ਮਾ ਦੀਆ ਵੀ ਤਨਖ਼ਾਹਾ ਵਿੱਚ ਵਾਧਾ ਕਰਵਾਇਆ ਜਾਵੇ ਅਤੇ ਸਾਬਕਾ ਕੈਬੀਨੇਟ ਮੰਤਰੀ ਅਤੇ ਬ੍ਰਹਮ ਸ਼ੰਕਰ ਜਿੰਪਾ ਜੀ ਵੱਲੋ ਵਿਸ਼ਵਾਸ ਦਵਾਇਆ ਗਿਆ ਕਿ ਜੋ ਨਗਰ ਨਿਗਮ ਦੀਆ ਲੋਕਲ ਮੰਗਾ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਅਤੇ ਜੋ ਪੰਜਾਬ ਪੱਧਰ ਦੀ ਮੰਗ ਹੋਵੇਗੀ ਉਸ ਨੂੰ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਜੀ ਅਤੇ ਸੀ.ਐਮ. ਸਰਦਾਰ ਭੰਗਵਤ ਸਿੰਘ ਮਾਨ ਜੀ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਵੀ ਹੱਲ ਕੀਤਾ ਜਾਵੇਗਾ । ਇਸ ਮੌਕੇ ਤੇ ਵਾਇਸ ਪ੍ਰਧਾਨ ਸੋਮਨਾਥ ਆਦੀਆ ਜੀ , ਬਲਰਾਮ ਭੱਟੀ, ਵਿਕਰਮਜੀਤ, ਕੈਲਾਸ਼ , ਅਸ਼ੋਕ , ਆਸ਼ੂ , ਜੋਗਿੰਦਰਪਾਲ ਆਦੀਆ ,ਹਰਬਿਲਾਸ,  ਪ੍ਰਦੀਪ ਆਦੀਆ , ਪਰਦੀਪ ਕੁਮਾਰ , ਵਿੱਕੀ, ਸੁਬਾਸ਼ ਮੌਜੂਦ ਸਨ ।      

Share post:

Subscribe

spot_imgspot_img

Popular

More like this
Related

ਰਾਸ਼ਟਰੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਸ਼ਾਮਲ ਕਰਨ ਦੀਆਂ ਹਦਾਇਤਾਂ

ਹੁਸ਼ਿਆਰਪੁਰ, 18 ਅਪ੍ਰੈਲ:( GBC UPDATE ):- ਜ਼ਿਲ੍ਹਾ ਕਾਨੂੰਨੀ ਸੇਵਾਵਾਂ...

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਤਲਵਾੜਾ ਵਿੱਚ ‘ਨੇਚਰ ਅਵੇਅਰਨੈਸ ਕੈਂਪ’ ਦਾ ਰੱਖਿਆ ਨੀਂਹ ਪੱਥਰ

ਤਲਵਾੜਾ/ਹੁਸ਼ਿਆਰਪੁਰ, 18 ਅਪ੍ਰੈਲ:(TTT):- ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ...

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਰਕਾਰੀ ਸਕੂਲਾਂ ‘ਚ 24.94 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਗੜ੍ਹਸ਼ੰਕਰ/ਹੁਸ਼ਿਆਰਪੁਰ, 16 ਅਪ੍ਰੈਲ:(TTT) ਪੰਜਾਬ ਸਰਕਾਰ ਦੀ ਮੁਹਿੰਮ ‘ਪੰਜਾਬ...