ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫਰੰਟ ਆਫਿਸ ਦਸੂਹਾ ਅਤੇ ਮੁਕੇਰੀਆਂ ਦਾ ਅਚਨਚੇਤ ਦੌਰਾ
ਹੁਸ਼ਿਆਰਪੁਰ, 27 ਸਤੰਬਰ (ਬਜਰੰਗੀ ਪਾਂਡੇ ):
ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਹੇਠ ਸੀ-ਜੇ-ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਵਲੋਂ ਅੱਜ ਸਬ ਡਵੀਜ਼ਨ ਦਸੂਹਾ ਅਤੇ ਮੁਕੇਰੀਆਂ ਵਿਖੇ ਫਰੰਟ ਆਫਿਸਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੋਕੇ ਵਧੀਕ ਸਿਵਲ ਜੱਜ-ਕਮ-ਚੇਅਰਮੈਨ ਉਪ ਮੰਡਲ ਕਾਨੂੰਨੀ ਸੇਵਾਵਾ ਕਮੇਟੀ ਮੁਕੇਰੀਆਂ ਅਮਰਦੀਪ ਸਿੰਘ ਬੈਂਸ ਅਤੇ ਵਧੀਕ ਸਿਵਲ ਜੱਜ-ਕਮ-ਚੇਅਰਮੈਨ ਉਪ ਮੰਡਲ ਕਾਨੂੰਨੀ ਸੇਵਾਵਾ ਕਮੇਟੀ ਦਸੂਹਾ ਪਰਮਿੰਦਰ ਕੌਰ ਬੈਂਸ ਵੀ ਨਾਲ ਮੈਜੂਦ ਸਨ। ਫਰੰਟ ਆਫਿਸਾਂ ਦੇ ਰਿਟੇਨਰ ਐਡਵੋਕੇਟਾਂ ਅਤੇ ਪੀ. ਐਲ. ਵੀ ਦੇ ਕੰਮਕਾਜ਼ ਦਾ ਜਾਇਜ਼ਾ ਲਿਆ ਗਿਆ। ਫਰੰਟ ਆਫਿਸ ਵਿਚ ਵਿਆਕਤੀਆਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਦਾ ਕਾਰਵਾਈ ਰਜਿਸਟਰ ਚੈੱਕ ਕੀਤਾ ਗਿਆ ਅਤੇ ਨਾਲ ਹੀ ਪੈਨਲ ਦੇ ਵਕੀਲਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਰਿਪੋਰਟ ਦੇ ਪੋਸੀਡਿੰਗ ਕਾਰਡ ਮੇਨਟੇਨ ਰੱਖਣ ਲਈ ਕਿਹਾ ਗਿਆ। ਜਿਨ੍ਹਾਂ ਕੇਸਾਂ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਉਨ੍ਹਾਂ ਕੇਸਾਂ ਦੇ ਫੀਡਬੈਕ ਪ੍ਰੋਫਾਰਮੇ ਭਰਨ ਲਈ ਫਰੰਟ ਆਫਿਸ ਦੇ ਪੀ. ਐਲ. ਵੀ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਅਤੇ ਨਾਲ ਹੀ ਮੈਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ ਏ ਐਸ ਨਗਰ ਵਲੋਂ ’ਪੰਜਾਬ ਅਗੇਂਸਟ ਡਰੱਗ ਐਡਿਕਸ਼ਨ’ ਸਿਰਲੇਖ ਹੇਠ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਮਿਤੀ 1 ਅਕਤੂਬਰ ਤੋ ਮਿਤੀ 31 ਅਕਤੂਬਰ 2023 ਤੱਕ ਹੋਵੇਗੀੇ। ਇਸ ਮੁਹਿੰਮ ਦੌਰਾਨ ਨਸ਼ੇ ਤੋੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਅਤੇ ਸਕੂਲ, ਕਾਲਜਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਣਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਭਵਿੱਖ ਨੂੰ ਵਧੀਆ ਬਣਾ ਕੇ ਅੱਗੇ ਵੱਧ ਸਕੇ।
ਮੁਫ਼ਤ ਕਾਨੂੰਨੀ ਸੇਵਾਵਾਂ ਤੋਂ ਇਲਾਵਾ ਮਿਤੀ 9 ਦਸੰਬਰ 2023 ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ’ਤੇ ਕਚਹਿਰੀਆਂ ਵਿਖੇ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਦੱਸਿਆ ਗਿਆ।