ਟਰੱਕ ਤੇ ਟਰੈਕਟਰ ਵਿਚਕਾਰ ਵਾਪਰਿਆ ਸੜਕ ਹਾਦਸਾ, ਟਰੈਕਟਰ ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
(TTT)ਸੁਲਤਾਨਪੁਰ ਲੋਧੀ-ਸੁਲਤਾਨਪੁਰ ਲੋਧੀ ਦੇ ਬੇਬੇ ਨਾਨਕੀ ਚੌਂਕ ’ਚ ਇਕ ਟਰੱਕ ਅਤੇ ਟਰੈਕਟਰ ਦੀ ਟੱਕਰ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਟਰੱਕ ਚਾਲਕ ਹਰਜਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਨਿਵਾਸੀ ਬੇਰਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਨਕੋਦਰ ਵੱਲ ਜਾ ਰਹੇ ਸਨ, ਜਦੋਂ ਮੇਰਾ ਟਰੱਕ ਗੁਰਦੁਆਰਾ ਹੱਟ ਸਾਹਿਬ ਨੇੜੇ ਪਹੁੰਚਿਆ ਤਾਂ ਉਸ ਦੀ ਬਰੇਕ ਫੇਲ ਹੋ ਗਈ, ਜਿਸ ਕਾਰਨ ਅੱਗੋਂ ਆ ਰਹੇ ਇਕ ਟਰੈਕਟਰ ਨਾਲ ਟੱਕਰ ਵੱਜ ਗਈ।
ਇਸ ਮੌਕੇ ਟਰੈਕਟਰ ਚਾਲਕ ਰਣਦੀਪ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਡੇਰਾ ਲੱਖਣ ਕਲਾ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਹ ਲੋਹੀਆਂ ਦੇ ਪਿੰਡ ਜੱਕੋਪੁਰ ਤੋਂ ਚਿਕੰਦਰ ਲੋਡ ਕਰਕੇ ਬੁੱਟਰ ਸ਼ੂਗਰ ਮਿਲ ਨੂੰ ਜਾ ਰਹੇ ਸਨ ਤਾਂ ਜਦੋਂ ਬੇਬੇ ਨਾਨਕੀ ਚੌਂਕ ਕੋਲ ਪਹੁੰਚੇ ਤਾਂ ਅੱਗੋਂ ਤੇਜ਼ ਰਫਤਾਰ ਆ ਰਹੇ ਟਰੱਕ ਨੇ ਦੂਜੀ ਸਾਈਡ ਆ ਕੇ ਸਾਨੂੰ ਟੱਕਰ ਮਾਰ ਦਿੱਤੀ।
ਟਰੱਕ ਤੇ ਟਰੈਕਟਰ ਵਿਚਕਾਰ ਵਾਪਰਿਆ ਸੜਕ ਹਾਦਸਾ, ਟਰੈਕਟਰ ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
Date: