
ਅੱਜ ਇਥੇ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ (ਐਮ) ਹੁਸ਼ਿਆਰਪੁਰ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਸਾਥੀ ਜੋਗਿੰਦਰ ਲਾਲ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ।

(TTT)ਮੀਟਿੰਗ ਦੇ ਸ਼ੁਰੂ ਵਿੱਚ ਸਾਥੀ ਭਗਤ ਰਾਮ ਸਾਬਕਾ ਐਮ.ਪੀ. ਅਤੇ ਸਾਬਕਾ ਸੂਬਾ ਕਮੇਟੀ ਮੈਂਬਰ ਜੋ ਪਿਛਲੇ ਸਮੇਂ ਵਿੱਚ ਸਾਨੂੰ ਵਿਛੋੜਾ ਦੇ ਗਏ ਸਨ ਨੂੰ 2 ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੀਟਿੰਗ ਵਿੱਚ ਸਾਥੀ ਗੁਰਮੇਸ਼ ਸਿੰਘ ਅਤੇ ਸਾਥੀ ਮਹਿੰਦਰ ਕੁਮਾਰ ਬੱਢੋਆਣ ਹਾਜ਼ਿਰ ਰਹੇ। ਮੀਟਿੰਗ ਦੇ ਏਜੰਡੇ ਅਨੂਸਾਰ ਤਹਿਸੀਲ ਅੰਦਰ ਕੀਤੇ ਗਏ ਕੰਮਾਂ ਅਤੇ ਐਕਸ਼ਨਾਂ ਦੀ ਸਮੀਖਿਆ ਕਰਦਿਆਂ ਕੁਝ ਰਹੀਆਂ ਘਾਟਾਂ ਕੰਮਜੋਰੀਆਂ ਨੂੰ ਗੰਭੀਰਤਾ ਨਾਲ ਨੋਟ ਕੀਤਾ ਗਿਆ। ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਕਾਨਫਰੰਸ ਜੋ ਅਗੱਸਤ ਮਹੀਨੇ ਵਿੱਚ ਗੜਸ਼ੰਕਰ ਵਿੱਚ ਕੀਤੀ ਜਾ ਰਹੀ ਹੈ ਦੀ ਤਿਆਰੀ ਸਬੰਧੀ ਵਿਚਾਰ ਕਰਦਿਆਂ ਜਿਲ੍ਹਾ ਕਮੇਟੀ ਮੀਟਿੰਗ ਦੇ ਫੈਸਲਿਆਂ ਅਨੁਸਾਰ ਇਕ ਲੱਖ ਰੁਪਏ ਦਾ ਫੰਡ ਤਹਿਸੀਲ ਵਿੱਚੋਂ ਇਕੱਠਾ ਕਰਨ ਲਈ ਤਹਿਸੀਲ ਦੀ ਤਿੰਨ ਹਿਸਿੱਆਂ ਵਿੱਚ ਵੰਡ ਕੀਤੀ ਗਈ। ਇਸ ਸਬੰਧੀ ਸਾਥੀਆਂ ਦੀਆਂ ਜੁਮੇਵਾਰੀਆਂ ਤਹਿ ਕੀਤੀਆਂ ਗਈਆਂ। ਜਨਤਕ ਜਥੇਬੰਦੀਆਂ ਦੀ ਉਸਾਰੀ ਲਈ ਮਦਦ ਕਰਦਿਆਂ ਤਹਿਸੀਲ ਅੰਦਰ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨਿਅਨ ਅਤੇ ਜਨਵਾਦੀ ਇਸਤਰੀ ਸਭਾ ਦੀਆਂ ਤਹਿਸੀਲ ਕਾਨਫਰੰਸਾਂ ਨੇਪਰੇ ਚਾੜਨ ਲਈ ਜਥੇਬੰਦੀ ਦੇ ਸਾਥੀਆਂ ਦੀ ਡਿਊਟੀ ਲਗਾਈ ਗਈ। ਵਿਦਿਆਰਥੀ ਲਹਿਰ ਨੂੰ ਮਜ਼ਬੂਤ ਕਰਨ ਲਈ ਮਈ ਵਿੱਚ ਭਕਨਾ ਭਵਨ ਚੰਡੀਗੜ੍ਹ ਵਿਖੋ ਹੋ ਰਹੇ ਇਕੱਠ ਵਿੱਚ ਵਿਦਿਆਰਥੀਆਂ ਨੂੰ ਭੇਜਣ ਅਤੇ 1 ਜੂਨ 2025 ਨੂੰ ਰਾਏਕੋਟ ਜਿਲ੍ਹਾ ਲੁਧਿਆਣਾ ਵਿੱਚ ਕੀਤੀ ਜਾ ਰਹੀ ਡੀ.ਵਾਈ.ਐਫ.ਆਈ. ਦੀ ਕਾਨਫਰੰਸ ਵਿੱਚ ਨੌਜਵਾਨ ਡੈਲੀਗੇਟ ਭੇਜਣ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ 1 ਮਈ ਨੂੰ ਮਈ ਦਿਵਸ ਅਤੇ 5 ਮਈ ਨੂੰ ਕਾਰਲ ਮਾਰਕਸ ਦਾ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ। 20 ਮਈ 2025 ਨੂੰ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਵਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਨੂੰ ਜਿਥੇ ਸਫਲ ਕਰਨ ਲਈ ਤਿਆਰੀ ਤੇਜ ਕਰਨ ਦਾ ਫੈਸਲਾ ਲਿਆ ਗਿਆ ਉਥੇ ਪਿੰਡਾ ਦੇ ਲੋਕਾਂ ਨੂੰ ਇਸ ਹੜਤਾਲ ਨਾਲ ਜੋੜਨ ਲਈ ਪਿੰਡਾਂ ਵਿੱਚ ਇਕੱਠ ਕਰ ਕੇ ਹੜਤਾਲ ਦੇ ਮੁੱਖ ਮੁੱਦਿਆਂ ਦੀ ਜਾਨਕਾਰੀ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸਾਥੀ ਬਲਵਿੰਦਰ ਸਿੰਘ, ਪ੍ਰੇਮ ਲਤਾ, ਧਨਪਤ, ਪਰਸ਼ਨ ਸਿੰਘ, ਬਲਰਾਜ ਸਿੰਘ ਬੈਂਸ, ਮਨਦੀਪ ਸਿੰਘ ਕਾਲਾ ਲਹਿਲੀ ਕਲਾਂ, ਸੁਰਿੰਦਰ ਕੌਰ, ਰਾਜ ਰਾਣੀ, ਗੁਰਮੀਤ ਕਾਣੇ ਅਤੇ ਧਰਮਪਾਲ ਰਾਜਪੁਰ ਭਾਈਆਂ ਹਾਜ਼ਰ ਸਨ।

