
ਅੱਜ ਲਾਇਨਜ਼ ਕਲੱਬ ਹੁਸ਼ਿਆਰਪੁਰ ਰਾਇਲ ਵੱਲੋਂ ਖੂਨਦਾਨ ਕੈਂਪ

(TTT)ਅੱਜ ਲਾਇਨਜ਼ ਕਲੱਬ ਹੁਸ਼ਿਆਰਪੁਰ ਰਾਇਲ ਵੱਲੋਂ ਲਾਇਨ ਅਜੀਤ ਸਿੰਘ ਬਾਲੀ ਦੀ ਪ੍ਰਧਾਨਗੀ ਅਤੇ ਲਾਇਨ ਮਹਾਂਵੀਰ ਸਿੰਘ ਢਿੱਲੋਂ ਪ੍ਰੋਜੈਕਟ ਚੇਅਰਮੈਨ ਦੀ ਰਹਿਨੁਮਾਈ ਹੇਠ ਖੂਨਦਾਨ ਕੈਂਪ ਸਤਨਾਮ ਹਸਪਤਾਲ ਅਤੇ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਲਾਇਨ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਖੂਨ ਦਾਨ ਕੀਤਾ ਗਿਆ। ਜਿਸ ਵਿੱਚ ਤਕਰੀਬਨ 33 ਯੂਨਿਟ ਖੂਨ ਇਕੱਠਾ ਕੀਤਾ ਗਿਆ।ਇਹ ਖੂਨਦਾਨ ਕੈਂਪ ਲਾਇਨ ਮੁਕੇਸ਼ ਬੱਗਾ ਜੀ ਦੀ ਰਿਟਾਇਰਮੈਂਟ ਨੂੰ ਸਮਰਪਿਤ ਕੀਤਾ ਗਿਆ। ਜੋ ਨੈਸ਼ਨਲ ਇੰਸ਼ੋਰੰਸ ਹੁਸ਼ਿਆਰਪੁਰ ਤੋਂ ਅੱਜ ਰਿਟਾਇਰ ਹੋਣ ਜਾ ਰਹੇ ਹਨ।

ਇਸ ਮੌਕੇ ਲਾਇਨ ਮੁਕੇਸ਼ ਬੱਗਾ, ਲਾਇਨ ਉਂਕਾਰ ਸਿੰਘ ਭਾਰਜ, ਲਾਇਨ ਨਰਿੰਦਰ ਸਿੰਘ ਸੈਣੀ, ਲਾਇਨ ਸਤੀਸ਼ ਕੁਮਾਰ ਗੁਪਤਾ, ਲਾਇਨ ਨਵੀਨ ਬੱਗਾ ਅਤੇ ਲਾਇਨ ਹਰਦੀਪ ਸਿੰਘ ਆਦਿ ਹਾਜ਼ਿਰ ਸਨ। ਇੱਸ ਮੌਕੇ ਲਾਇਨ ਅਜੀਤ ਸਿੰਘ ਬਾਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਕਲੱਬ ਵੱਲੋਂ ਹੋਰ ਪ੍ਰੋਜੈਕਟ ਕਰਨ ਦਾ ਭਰੋਸਾ ਦਿੱਤਾ।
