ਦੀਨਾਨਗਰ ‘ਚ ਰਾਤ ਸਮੇਂ ਹਥਿਆਰਾਂ ਸਮੇਤ ਤਿੰਨ ਸ਼ੱਕੀ ਵਿਅਕਤੀ ਸੀਸੀਟੀਵੀ ‘ਚ ਕੈਦ
(TTT)ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਦੀਨਾਨਗਰ, ਜੋ ਕਿ 2015 ‘ਚ ਪੁਲਿਸ ਥਾਣੇ ‘ਤੇ ਹੋਏ ਆਤਮਘਾਤੀ ਅੱਤਵਾਦੀ ਹਮਲੇ ਕਾਰਨ ਮਸ਼ਹੂਰ ਹੋਇਆ ਸੀ, ‘ਦੇ 21 ਇਲਾਕੇ ਵਿੱਚ ਦੇਰ ਰਾਤ ਕੁਝ ਲੋਕਾਂ ਵੱਲੋਂ ਇਕ ਸ਼ੱਕੀ ਹਥਿਆਰਬੰਦ ਵਿਅਕਤੀਆਂ ਨੂੰ ਦੇਖ ਤੋਂ ਬਾਅਦ ਇਲਾਕੇ ਦੇ ਲੋਕ ਫਿਰ ਤੋਂ ਸਹਿਮ ਗਏ ਹਨ।
ਦੀਨਾਨਗਰ ਦੇ ਤਾਰਾਗੜ੍ਹੀ ਫਾਟਕ ਨੇੜੇ ਸ਼ੰਕਰ ਕਲੋਨੀ ਦੇ ਵਸਨੀਕਾਂ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਬੀਤੀ ਰਾਤ 2 ਵਜੇ ਦੇ ਕਰੀਬ ਰਿਵਾਲਵਰ ਨਾਲ ਤਿੰਨ ਵਿਅਕਤੀ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਅਤੇ ਮੋਢਿਆਂ ’ਤੇ ਬੈਗ ਰੱਖੇ ਹੋਏ ਸਨ,ਟੀ-ਸ਼ਰਟਾਂ ਅਤੇ ਅੰਡਰਵੀਅਰ ਪਾਏ ਹੋਏ ਸਨ ਵੇਖੇ ਗਏ ਹਨ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੋਨੀ ਵਾਸੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੀਸੀਟੀਵੀ ‘ਚ ਲੱਗੇ ਮੋਸ਼ਨ ਡਿਟੈਕਸ਼ਨ ਨੋਟੀਫਿਕੇਸ਼ਨ ਰਾਹੀਂ ਪਤਾ ਲੱਗਾ। ਨੇੜੇ ਹੀ ਰਹਿਣ ਵਾਲੇ ਅਰਜੁਨ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਨੇ ਉਸ ਦੀ ਖਿੜਕੀ ਵਿੱਚੋਂ ਟਾਰਚ ਦੀ ਰੋਸ਼ਨੀ ਮਾਰੀ ਪਰ ਜਦੋਂ ਉਸ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤਾਂ ਉਹ ਭੱਜ ਗਿਆ। ਅੱਜ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ | ਕਲੋਨੀ ਵਾਸੀ ਪ੍ਰਵੀਨ ਚੌਧਰੀ ਅਤੇ ਗੌਰਵ ਮਹਾਜਨ ਨੇ ਦੱਸਿਆ ਕਿ ਅਜਿਹੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਾਲ ਹੀ ‘ਚ ਵੀ ਪੁਲਿਸ ਨੂੰ ਗੁਰੂ ਨਾਨਕ ਕਲੋਨੀ ‘ਚ ਤਿੰਨ ਸ਼ੱਕੀ ਦੇਖੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਲਗਾਤਾਰ ਤਲਾਸ਼ੀ ਮੁਹਿੰਮ ਚਲਾਉਣ ‘ਤੇ ਵੀ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ। ਫਿਲਹਾਲ ਪੁਲਸ ਨੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ ਪਰ ਹਥਿਆਰਾਂ ਸਮੇਤ ਸ਼ੱਕੀ ਵਿਅਕਤੀਆਂ ਦਾ ਨਜ਼ਰ ਆਉਣਾ ਚਿੰਤਾ ਦਾ ਵਿਸ਼ਾ ਹੈ ਪਰ ਫਿਲਹਾਲ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਕੈਮਰੇ ‘ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।
ਦੀਨਾਨਗਰ ‘ਚ ਰਾਤ ਸਮੇਂ ਹਥਿਆਰਾਂ ਸਮੇਤ ਤਿੰਨ ਸ਼ੱਕੀ ਵਿਅਕਤੀ ਸੀਸੀਟੀਵੀ ‘ਚ ਕੈਦ
Date: