ਜਸਵਿੰਦਰ ਕੌਰ ਦੇ ਪਰਿਵਾਰ ਦੀਆਂ ਤਿੰਨ ਪੀੜ੍ਹਿਆਂ ਨੇ ਅੱਖਾਂਦਾਨ ਨਾਲ ਜੁੜਕੇ ਕਾਇਮ ਕੀਤੀ ਮਿਸਾਲ: ਸੰਜੀਵ ਅਰੋੜਾ ਰੋਟਰੀ ਆਈ ਬੈਂਕ ਨੇ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿਖੇ ਆਯੋਜਿਤ ਕੀਤਾ ਜਾਗਰੂਕ ਕੈਂਪ: ਸੰਜੀਵ ਅਰੋੜਾ

Date:

ਹੁਸ਼ਿਆਰਪੁਰ 23 ਜੁਨ (ਬਜਰੰਗੀ ਪਾਂਡੇ): ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, ਰੇਲਵੇ ਰੋਡ ਵਿਖੇ ਨੇਤਰਦਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਸੁਸਾਇਟੀ ਦੇ ਮੈਂਬਰਾਂ ਨੇ ਉਥੇ ਮੌਜੂਦ ਸਾਰਿਆਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਅਤੇ ਇਸ ਦੀ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਕੈਂਪ ਜਸਵਿੰਦਰ ਕੌਰ ਦੀ ਮਾਤਾ ਸਵ:ਗੁਰਚਰਨ ਕੌਰ ਦੀ ਦੂਜੀ ਬਰਸੀ ਤੇ ਉਨਾਂ ਦੀ ਯਾਦ ਨੂੰ ਸਮਰਪਿਤ ਰਿਹਾ। ਇਸ ਮੌਕੇ ਤੇ ਦਸਮੇਸ਼ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਕੀਤਾ ਅਤੇ ਕੀਰਤਨ ਉਪਰੰਤ ਸੁਸਾਇਟੀ ਦੇ ਮੈਂਬਰਾਂ ਨੇ ਅੱਖਾਂ ਦੇ ਦਾਨ ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਸੁਸਾਇਟੀ ਵਲੋਂ ਕਰਨੀਆ ਬਲਾਇੰਡਨੈਸ ਨੂੰ ਖਤਮ ਕਰਨ ਦੇ ਲਈ ਜਨਤਾ ਦੇ ਸਹਿਯੋਗ ਦੇ ਯਤਨ ਕੀਤਾ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਕੋਰਨੀਆ ਬਲਾਇੰਡਨੈੱਸ ਨਾ ਹੋਵੇ, ਇਸ ਦੇ ਲਈ ਵੀ ਲੋਕਾਂ ਨੂੰ ਅੱਖਾਂ ਦੀ ਸੰਭਾਲ ਅਤੇ ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਨੂੰ ਲਗਾਤਾਰ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਮਰਨ ਤੋਂ ਬਾਅਦ ਕੀਤੇ ਜਾਣ ਵਾਲੇ ਇਕ ਮਾਤਰ ਅੱਖਾਂ ਦੇ ਦਾਨ ਨਾਲ ਅਸੀਂ ਦੋ ਜ਼ਿੰਦਗੀਆਂ ਨੂੰ ਰੋਸ਼ਨੀ ਪ੍ਰਦਾਨ ਕਰਦੇ ਹਾਂ ਅਤੇ ਹਰੇਕ ਇਨਸਾਨ ਨੂੰ ਜੀਉਂਦੇ ਜੀਅ ਖੂਨਦਾਨ ਅਤੇ ਮਰਨ ਤੋਂ ਬਾਅਦ ਅੱਖਾਂ ਦੇ ਦਾਨ ਦਾ ਸੰਕਲਪ ਜ਼ਰੂਰ ਲੈਣਾ ਚਾਹੀਦਾ ਹੈ। ਸ਼੍ਰੀ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਹੁਣ ਤਕ 3800 ਤੋਂ ਵੱਧ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰ ਚੁੱਕੀ ਹੈ ਅਤੇ ਇਸ ਦਾ ਸਾਰਾ ਖਰਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ। ਇਸ ਦੌਰਾਨ ਉਨਾਂ ਨੇ ਏਮਜ਼ ਤੋਂ ਪ੍ਰਾਪਤ ਕੋਰਨੀਆ ਬਲਾਇੰਡਨੈੱਸ ਬੱਚਿਆ ਅਤੇ ਉਨਾਂ ਦੇ ਆਪ੍ਰੇਸ਼ਨ ਕਰਵਾਉਣ ਸਬੰਧੀ ਜਾਣਕਾਰੀ ਸਾਂਝਾ ਕੀਤੀ, ਜਿਸ ਨੂੰ ਸੁਣ ਕੇ ਕੈਂਪ ਵਿੱਚ ਮੌਜੂਦ ਲਗਪਗ ਸਾਰਿਆਂ ਦੀਆਂ ਅੱਖਾਂ ਭਰ ਆਈਆਂ।

ਇਸ ਮੌਕੇ ਤੇ ਚੇਅਰਮੈਨ ਜੇ.ਬੀ.ਬਹਿਲ ਅਤੇ ਸਕੱਤਰ ਪ੍ਰਿੰ:ਡੀ.ਕੇ. ਸ਼ਰਮਾ ਨੇ ਦੱਸਿਆ ਕਿ ਜਦੋਂ ਜਸਵਿੰਦਰ ਕੌਰ ਦੀ ਦਾਦੀ ਜਦੋਂ ਦੁਨੀਆਂ ਵਿਚੋਂ ਵਿਦਾ ਹੋਈ ਸਨ ਤਾਂ ਪਰਿਵਾਰ ਨੇ ਉਨਾਂ ਦੀਆਂ ਅੱਖਾਂ ਦਾਨ ਕੀਤੀਆਂ ਸਨ। ਉਸੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਦੋ ਸਾਲ ਪਹਿਲਾਂ ਜਦੋਂ ਇਨਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਤਾਂ ਉਨਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਸਨ। ਇਹ ਪਰਿਵਾਰ 4 ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰਕੇ ਇਸ ਪੁੰਨ ਦੇ ਯੱਗ ਵਿੱਚ ਆਹੂਤੀ ਪਾ ਚੁੱਕਿਆ ਹੈ। ਉਨਾਂ ਨੇ ਦੱਸਿਆ ਕਿ ਹੁਣ ਜਸਵਿੰਦਰ ਕੌਰ ਨੇ ਅੱਖਾ ਦਾਨ ਦਾ ਪ੍ਰਣ ਪੱਤਰ ਭਰ ਕੇ ਇਸ ਪਰੰਪਰਾ ਨੂੰ ਜਾਰੀ ਰੱਖਣ ਦਾ ਜੋ ਮੀਲ ਪੱਥਰ ਸਥਾਪਿਤ ਕੀਤਾ ਹੈ, ਉਹ ਸਮਾਜ ਦੇ ਲਈ ਪ੍ਰੇਰਣਾ ਸ੍ਰੋਤ ਹੈ। ਉਨਾਂ ਨੇ ਦੱਸਿਆ ਕਿ ਜਸਵਿੰਦਰ ਕੌਰ ਵਲੋਂ ਕੀਤੀ ਗਈ ਪਹਿਲ ਨੂੰ ਦੇਖਦੇ ਹੋਏ ਸੰਗਤ ਵਿਚੋਂ ਵੀ ਲੋਕਾ ਨੇ ਆਪਣੀਆਂ ਅੱਖਾਂ ਦਾਨ ਕੀਤੀਆਂ ਜਿਨਾਂ ਵਿੱਚ ਹਰਿੰਦਰ ਕੌਰ, ਪ੍ਰੋ:ਇੰਦਰਜੀਤ ਸਿੰਘ, ਗੁਰਦੀਪ ਸਿੰਘ, ਸੁਰਿੰਦਰਪਾਲ ਸਿੰਘ ਅਤੇ ਹਰਚੈਨ ਸਿੰਘ ਪ੍ਰਮੁੱਖ ਸਨ। ਸੁਸਾਇਟੀ ਵਲੋਂ ਨੇਤਰਦਾਨ ਪ੍ਰਣ ਪੱਤਰ ਭਰਨ ਵਾਲੇ ਸਾਰੇ ਲੋਕਾਂ ਨੂੰ ਸਨਮਾਨਿਤ ਕਰਦੇ ਹੋਏ ਉਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਦਾਨ ਲਈਆਂ ਗਈਆਂ ਅੱਖਾਂ 72 ਘੰਟੇ ਦੇ ਨਜ਼ਦੀਕ ਕੋਰਨੀਆ ਬਲਾਇੰਡਨੈਸ ਪੀੜ੍ਹਿਤ ਨੂੰ ਪਾਏ ਜਾਂਦੇ ਹਨ ਅਤੇ ਇਕ ਵਿਅਕਤੀ ਦੀਆਂ ਦੋ ਅੱਖਾਂ ਦੋ ਲੋਕਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰਦੀਆਂ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਦਾ ਪ੍ਰਣ ਪੱਤਰ ਜ਼ਰੂਰ ਭਰਨ।ਇਸ ਮੌਕੇ ਤੇ ਵਿਜੈ ਅਰੋੜਾ, ਰਜਿੰਦਰ ਸਿੰਘ, ਨਿੱਧੀ ਖੁਲਰ, ਜਸਵੀਰ ਕੰਵਰ, ਕੁਲਤਾਰ ਸਿੰਘ ਸਹਿਤ ਹੋਰ ਪਤਵੰਤੇ ਮੌਜੂਦ ਸਨ।

ਫੋਟੋ: ਨੇਤਰਦਾਨ ਪ੍ਰਣ ਪੱਤਰ ਭਰਨ ਵਾਲਿਆਂ ਨੂੰ ਸਨਮਾਨਿਤ ਕਰਦੇ ਸੰਜੀਵ ਅਰੋੜਾ,ਜੇ.ਬੀ.ਬਹਿਲ, ਪ੍ਰਿੰ. ਡੀ.ਕੇ. ਸ਼ਰਮਾ, ਜਸਵੀਰ ਸਿੰਘ ਅਤੇ ਹੋਰ।

Share post:

Subscribe

spot_imgspot_img

Popular

More like this
Related