ਗਰੀਨ ਵੈਲੀ, ਬਸੀ ਖਿਜਰ ਵਿਚੇ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਕੈਸ਼ ਅਤੇ ਹੋਰ ਸਾਮਾਨ ਕੀਤਾ ਚੋਰੀ
ਹੁਸ਼ਿਆਰਪੁਰ 20 ਫਰਵਰੀ(ਬਜਰੰਗੀ ਪਾਂਡੇ): ਥਾਣਾ ਮਾਡਲ ਟਾਊਨ ਦੇ ਤਹਿਤ ਪੈਂਦੇ ਖੇਤਰ ਗਰੀਨ ਵੈਲੀ, ਬਸੀ ਖਿਜਰ ਵਿੱਚ ਇੱਕ ਘਰ ਨੂੰ ਚੋਰਾਂ ਦੁਆਰਾ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਹੈ। ਚੋਰਾਂ ਨੇ ਕੁੱਝ ਹੀ ਦੇਰ ਵਿੱਚ ਚੋਰੀ ਨੂੰ ਅੰਜ਼ਾਮ ਦਿੱਤਾ ਅਤੇ ਘਰ ਦੇ ਕੈਸ਼ ਅਤੇ ਹੋਰ ਕਈ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ।ਪਰਿਵਾਰ ਨੇ ਪੁਲਿਸ ਨੂੰ ਚੋਰਾਂ ਨੂੰ ਫੜਨ ਦੀ ਗੁਹਾਰ ਲਗਾਈ ਹੈ।ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਪਤਨੀ ਰਾਮ ਸਿੰਘ ਨਿਵਾਸੀ ਗਰੀਨ ਵੈਲੀ, ਬਸੀ ਖਿਜਰ ਨੇ ਦੱਸਿਆ ਕਿ ਘਰ ਦੇ ਨੇੜੇ ਹੀ ਉਨ੍ਹਾ ਦੀ ਦੁਕਾਨ ਹੈ ਅਤੇ 19 ਫਰਵਰੀ ਨੂੰ ਉਹ ਸਵੇਰੇ ਘਰ ਤੋਂ ਦੁਕਾਨ ਦੇ ਲਈ ਗਈ ਸੀ ਅਤੇ ਦੁਪਹਿਰ ਤਕਰੀਬਨ 12 ਵਜੇ ਉਹ ਘਰ ਚਾਹ ਲੈਣ ਆਈ ਸੀ, ਉਸ ਸਮੇਂ ਘਰ ਵਿਚ ਸਭ ਠੀਕ ਸੀ।ਪਰ ਜਦੋਂ ਉਹ ਦੁਬਾਰਾ 2 ਵਜੇ ਘਰ ਆਈ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਮਾਨ ਖਿਲਰਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ ਚੋਰਾਂ ਨੇ 12 ਤੋਂ 2 ਦੇ ਵਿੱਚ ਚੋਰੀ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੇ ਇਸ ਦੀ ਸੂਚਨਾ ਆਪਣੇ ਪਤੀ ਅਤੇ ਪੁਲਿਸ ਨੂੰ ਦਿੱਤੀ। ਉਨ੍ਹਾ ਨੇ ਦੱਸਿਆ ਕਿ ਚੋਰ ਘਰ ਤੋਂ ਕਰੀਬ 55 ਹਜ਼ਾਰ ਰੁਪਏ ਕੈਸ਼, 150 ਆਸਟ੍ਰੇਲੀਅਨ ਡਾਲਰ, 3 ਮੋਬਾਈਲ ਫੋਨ ਅਤੇ 3 ਏ.ਟੀ.ਐਮ ਕਾਰਡਾਂ ਦੇ ਇਲਾਵਾ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਉਹਨਾਂ ਨੇ ਇਸ ਸੰਬੰਧ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੂੰ ਲਿਖਿਤ ਸ਼ਿਕਾਇਤ ਦੇ ਕੇ ਚੋਰਾਂ ਨੂੰ ਪਕੜਨ ਦੀ ਅਪੀਲ ਕੀਤੀ ਹੈ।ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਆਇਨਾ ਕਰ ਲਿਆ ਸੀ।
ਗਰੀਨ ਵੈਲੀ, ਬਸੀ ਖਿਜਰ ਵਿਚੇ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਕੈਸ਼ ਅਤੇ ਹੋਰ ਸਾਮਾਨ ਕੀਤਾ ਚੋਰੀ
Date: