News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਘਰ ਦੇ ਬਾਹਰ ਲੱਗੀ ਕਾਰ ਚੋਰੀ ਕਰਕੇ ਲੈ ਗਏ ਸੀ ਚੋਰ, ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ

ਘਰ ਦੇ ਬਾਹਰ ਲੱਗੀ ਕਾਰ ਚੋਰੀ ਕਰਕੇ ਲੈ ਗਏ ਸੀ ਚੋਰ, ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ

(TTT)ਬਟਾਲਾ ਵਿਖੇ ਕਾਰ ਚੋਰਾਂ ਵੱਲੋਂ ਲਗਾਤਾਰ ਕਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀ ਰਾਤ ਦੋ ਵਜੇ ਦੇ ਕਰੀਬ ਸ਼ਹਿਰ ਦੇ ਇੱਕ ਪੋਸ਼ ਇਲਾਕੇ ਵਿੱਚੋਂ ਇੱਕ ਕਾਰ ਤੇ ਆਏ ਕੁਝ ਚੋਰਾਂ ਵੱਲੋਂ ਕਾਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ‌ ਇਕ ‌ ਹੋਰ ਰਿਹਾਇਸ਼ੀ ਇਲਾਕੇ ਪੂਰੀਆ ਮੁਹੱਲੇ ਵਿਖੇ ਕਾਰ ਚੋਰੀ ਦੀ ਘਟਨਾ ਵਾਪਰੀ ਹੈ। ਜੈਨ ਕਾਰ ਤੇ ਆਏ ਕੁਝ ਚੋਰਾਂ ਵੱਲੋਂ ਘਰ ਦੇ ਬਾਹਰ ਲੱਗੀ ‘ਸੈ਼ਰੋਲੈਟ ਬੀਟ’ ਕਾਰ ਚੋਰੀ ਕਰ ਲਈ ਗਈ ਹੈ। ਕਾਰ ਮਾਲਕ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਆਪਣੀ ਪਤਨੀ ਨੂੰ ਆਪਣੇ ਸਹੁਰੇ ਘਰ ਛੱਡਣ ਆਇਆ ਸੀ। ਕਾਰ ਚੋਰੀ ਦੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ‌ ਜੈਨ ਕਾਰ ਤੇ ਆਏ ਕੁਝ ਚੋਰ ਸਵੇਰੇ ਲਗਭਗ ਪੋਣੇ ਚਾਰ ਵਜੇ ਕਾਰ ਚੋਰੀ ਕਰਕੇ ਲੈ ਕੇ ਜਾਂਦੇ ਆ ਨਜ਼ਰ ਆ ਰਹੇ ਹਨ।

ਵੀਓ_ਜਾਣਕਾਰੀ ਦਿੰਦਿਆਂ ਕਾਰ ਮਾਲਕ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦਾ ਹਾਲੇ ਰਹਿੰਦਾ ਹੈ ਤੇ ਆਪਣੀ ਵਹੁਟੀ ਨੂੰ ਆਪਣੇ ਸਹੁਰੇ ਘਰ ਛੱਡਣ ਆਪਣੀ ਕਾਰ ਤੇ ਬਟਾਲਾ ਆਇਆ ਸੀ। ਸਵੇਰੇ ਤੜਕਸਾਰ ਉਸ ਦੀ ਸਾਸੂ ਮਾਂ ਦੀ ਨਜ਼ਰ ਬਾਹਰ ਪਈ ਤਾਂ ਉਸਨੇ ਵੇਖਿਆ ਕਿ ਕਾਰ ਬਾਹਰ ਨਹੀਂ ਸੀ। ਜਦੋਂ ਉਸਦੀ ਸਾਸੂ ਮਾਂ ਨੇ ਉਸ ਨੂੰ ਦੱਸਿਆ ਤਾਂ‌ ਉਸ ਨੇ ਬਾਹਰ ਆ ਕੇ ਚੰਗੀ ਤਰ੍ਹਾਂ ਵੇਖਿਆ ਪਰ ਕਾਰ ਨਹੀਂ ਮਿਲੀ। ਜਦੋਂ ਨੇੜੇ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਰਾਤ 3 ਵਜ ਕੇ 40 ਮਿਨਟ ਤੇ ਜੈਨ ਕਾਰ ਤੇ ਕੁਝ ਚੋਰ ਆਏ ਅਤੇ ਲਗਭਗ 10 ਮਿੰਟ ਵਿੱਚ ਉਸ ਦੀ ਉਸ ਦੀ ਕਾਰ ਖੋਲ ਕੇ ਚੋਰੀ ਕਰਕੇ ਫਰਾਰ ਹੋ ਗਏ । ਉਸਨੇ ਦੱਸਿਆ ਕਿ ਕਾਰ ਚੋਰੀ ਦੀ ਸੂਚਨਾ ‌ ਪੁਲਿਸ ਕੰਟਰੋਲ ਰੂਮ ਦਿੱਤੀ ਗਈ ਸੀ ਜਿੱਥੋਂ ਪੁਲਿਸ ਮੁਲਾਜ਼ਮਾਂ ਵੱਲੋਂ ਆ ਕੇ ਉਸ ਦੀ ਸ਼ਿਕਾਇਤ ਲੈ ਲਈ ਗਈ ਹੈ।