ਬੰਦ ਘਰ ਵਿਚ ਚੋਰ ਕਰ ਗਏ ਵੱਡਾ ਕਾਂਡ, ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਹੋਏ ਫਰਾਰ

Date:

ਬੰਦ ਘਰ ਵਿਚ ਚੋਰ ਕਰ ਗਏ ਵੱਡਾ ਕਾਂਡ, ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਹੋਏ ਫਰਾਰ

ਬੰਗਾ (TTT) : ਬੰਗਾ ਦੇ ਸਥਾਨਕ ਰੇਲਵੇ ਰੋਡ ‘ਤੇ ਸਥਿਤ ਪੁਰਾਣੀ ਦਾਣਾ ਮੰਡੀ ਦੇ ਬਾਹਰ ਨਾਲ ਲੱਗਦੇ ਮੁਹੱਲੇ ਵਿਚ ਚੋਰਾਂ ਵੱਲੋਂ ਬੀਤੀ ਦੇਰ ਰਾਤ ਬੰਦ ਪਏ ਘਰ ਨੂੰ ਨਿਸ਼ਾਨੇ ‘ਤੇ ਲੈ ਕੇ ਲੱਖਾਂ ਰੁਪਏ ਦੇ ਗਹਿਣੇ, ਨਗਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮੋਹਨ ਲਾਲ ਨੇ ਦੱਸਿਆ ਕਿ ਉਹ ਬੀਤੀ ਦੇਰ ਰਾਤ 8.30 ਵਜੇ ਦੇ ਕਰੀਬ ਉਕਤ ਘਰ ਦੀਆ ਲਾਈਟਾਂ ਜਗਾ ਕੇ ਬੰਗਾ ਸਥਿਤ ਆਪਣੇ ਦੂਜੇ ਘਰ ਗਿਆ ਸੀ ਅਤੇ ਅੱਜ ਸਵੇਰੇ 9.30 ਵਜੇ ਕਰੀਬ ਜਦੋਂ ਘਰ ਦੀਆਂ ਲਾਈਟਾ ਬੰਦ ਕਰਨ ਆਇਆ ਤਾਂ ਘਰ ਦੇ ਅੰਦਰ ਕਮਰਿਆਂ ਨੂੰ ਜਾਣ ਵਾਲੇ ਰਸਤੇ ਦਾ ਗੇਟ ਖੁੱਲ੍ਹਾ ਦੇਖ ਉਹ ਹੈਰਾਨ ਹੋ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸਨੇ ਘਰ ਦੇ ਅੰਦਰ ਵੜ ਕੇ ਦੇਖਿਆ ਤਾਂ ਘਰ ਅੰਦਰ ਚੋਰਾਂ ਵੱਲੋਂ ਘਰ ਦਾ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ ਅਤੇ ਚੋਰ ਘਰ ਅੰਦਰ ਪਈਆਂ ਅਲਮਾਰੀਆਂ ,ਬੈੱਡਾਂ ਦੀ ਭੰਨ ਤੋੜ ਕਰਕੇ 20 ਹਜ਼ਾਰ ਰੁਪਏ ਦੇ ਕਰੀਬ ਨਗਦੀ ਅਤੇ 5 ਤੋਲੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈ ਗਏ ਹਨ।

Share post:

Subscribe

spot_imgspot_img

Popular

More like this
Related

एस ए वी जैन डे बोर्डिंग स्कूल में किंडरगार्डन के छात्रों ने मनाया येलो डे

होशियारपुर 1 फरवरी (बजरंगी पांडेय ):श्री आत्मानंद जैन सभा...

एसडीएम ने नशा उन्मूलन अभियान के लिए यूथ क्लबों और विभागीय अधिकारियों के साथ की बैठक

होशियारपुर, 31 जनवरी(बजरंगी पांडेय): उप मंडल होशियारपुर में नशा उन्मूलन...