ਇਨ੍ਹਾਂ ਨੇ ਛਿੱਤਰਾਂ ਬਿਨਾਂ ਬੰਦੇ ਨਹੀਂ ਬਣਨਾ…’ ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਧਮਕੀ, ਅਰਜੁਨ ਨਾਲ ਕੀਤੀ ਖੁਦ ਦੀ ਤੁਲਨਾ, ਵੇਖੋ ਵੀਡੀਓ
(TTT) ਮੈਂਬਰ ਪਾਰਲੀਮੈਂਟ ਅਤੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ (BJP candidate) ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ (SKM) ਦੇ ਸੱਦੇ ‘ਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹੰਸ ਰਾਜ ਜਿਥੇ ਵੀ ਪ੍ਰਚਾਰ ਕਰਨ ਲਈ ਪਹੁੰਚਦੇ ਹਨ, ਕਿਸਾਨ ਖਲਲ ਪਾ ਦਿੰਦੇ ਹਨ। ਵੀਰਵਾਰ ਨੂੰ ਵੀ ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਫ਼ਰੀਦਕੋਟ (Faridkot Lok Sabha) ਦੇ ਇੱਕ ਪਿੰਡ ‘ਚ ਜ਼ੋਰਦਾਰ ਵਿਰੋਧ ਕੀਤਾ ਗਿਆ, ਪਰ ਇਸ ਵਾਰ ਭਾਜਪਾ ਉਮੀਦਵਾਰ ਨੇ ਕਿਸਾਨਾਂ ਨੂੰ ਸਿੱਧਾ ਧਮਕੀ ਹੀ ਦੇ ਮਾਰੀ। ਉਨ੍ਹਾਂ ਵਿਰੋਧ ਕਰਨ ਵਾਲੇ ਕਿਸਾਨਾਂ ਨਾਲ ਵਿਵਾਦ ਬਿਆਨ ਦਿੰਦਿਆਂ 2 ਤਰੀਕ ਤੋਂ ਬਾਅਦ ਨਾਂ ਨੋਟ ਕਰ ਲੈਣ ਅਤੇ ਉਨ੍ਹਾਂ ਨਾਲ ਨਿਪਟਣ ਤੱਕ ਕਹਿ ਦਿੱਤਾ।