ਗਰੁੱਪ-8 ‘ਚ ਪਹੁੰਚੀਆਂ ਇਹ ਟੀਮਾਂ, ਭਾਰਤ ਦਾ ਇਨ੍ਹਾਂ ਟੀਮਾਂ ਨਾਲ ਹੋਵੇਗਾ ਮੁਕਾਬਲਾ,
(TTT)ਟੀ-20 ਵਿਸ਼ਵ ਕੱਪ 2024 ਦੇ ਗਰੁੱਪ ਸੁਪਰ-8 ਲਈ ਟੀਮਾਂ ਫਾਈਨਲ ਹੋ ਚੁੱਕੀਆਂ ਹਨ। ਸੁਪਰ-8 ਲਈ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ, ਵੈਸਟਇੰਡੀਜ਼, ਅਫਗਾਨਿਸਤਾਨ, ਅਮਰੀਕਾ, ਇੰਗਲੈਂਡ ਅਤੇ ਬੰਗਲਾਦੇਸ਼ ਕੁਆਲੀਫਾਈ ਕਰ ਚੁੱਕੇ ਹਨ।
ਭਾਰਤ ਖਿਲਾਫ ਸੁਪਰ-8 ਮੈਚ ਲਈ ਦੋ ਟੀਮਾਂ ਦੇ ਨਾਂ ਪਹਿਲਾਂ ਹੀ ਸਾਹਮਣੇ ਆ ਗਏ ਸਨ, ਜਦਕਿ ਬੰਗਲਾਦੇਸ਼ ਤੀਜੀ ਟੀਮ ਬਣ ਗਈ ਹੈ, ਜਿਸ ਦੇ ਖਿਲਾਫ ਅਗਲੇ ਦੌਰ ‘ਚ ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ਵਾਲੀ ਟੀਮ ਦਾ ਸਾਹਮਣਾ ਹੋਵੇਗਾ। ਅੱਜ ਬੰਗਲਾਦੇਸ਼ ਨੇ ਨੇਪਾਲ ‘ਤੇ 21 ਦੌੜਾਂ ਨਾਲ ਜਿੱਤ ਦਰਜ ਕਰਕੇ ਸੁਪਰ-8 ‘ਚ ਆਪਣੀ ਜਗ੍ਹਾ ਪੱਕੀ ਕੀਤੀ। ਨੀਦਰਲੈਂਡ ਦੀ ਟੀਮ ਵੀ ਸ਼੍ਰੀਲੰਕਾ ਤੋਂ ਬੁਰੀ ਤਰ੍ਹਾਂ ਹਾਰ ਗਈ ਹੈ। ਅਜਿਹੇ ‘ਚ ਬੰਗਲਾਦੇਸ਼ ਨੂੰ ਗਰੁੱਪ ਡੀ ‘ਚੋਂ ਅਗਲੇ ਦੌਰ ‘ਚ ਜਗ੍ਹਾ ਬਣਾਉਣ ‘ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਦੱਖਣੀ ਅਫਰੀਕਾ ਇਸ ਗਰੁੱਪ ‘ਚ ਪਹਿਲਾਂ ਹੀ ਆਪਣੀ ਜਗ੍ਹਾ ਬਣਾ ਚੁੱਕਾ ਹੈ। ਭਾਰਤ ਦੇ ਗਰੁੱਪ ਵਿੱਚੋਂ ਅਮਰੀਕਾ ਨੇ ਵੀ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ।
<iframe width=”560″ height=”315″ src=”https://www.youtube.com/embed/V41MycaCLgI?si=GxRXqVvaayLj9NUb” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>