ਆਦਮਪੁਰ ਏਅਰਪੋਰਟ ਸ਼ੁਰੂ ਹੁੰਦਿਆਂ ਹੀ ਰੱਦ ਹੋਈਆਂ ਇਹ 3 ਦਿਨਾਂ ਦੀਆਂ ਉਡਾਣਾਂ
(TTT)ਪੰਜਾਬ ਤੋਂ ਨਾਂਦੇੜ ਸਾਹਿਬ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਦਰਅਸਲ ਸਟਾਰ ਏਅਰ ਨੇ ਆਦਮਪੁਰ ਏਅਰਪੋਰਟ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਹਨ| ਜਾਣਕਾਰੀ ਮੁਤਾਬਕ ਹਵਾਈ ਸੈਨਾ ਦੇ ਅਭਿਆਸ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।ਦੱਸਿਆ ਜਾ ਰਿਹਾ ਹੈ ਕਿ ਸਟਾਰ ਏਅਰ ਦੀਆਂ ਉਡਾਣਾਂ 1, 7 ਅਤੇ 10 ਅਪ੍ਰੈਲ ਨੂੰ ਰੱਦ ਰਹਿਣਗੀਆਂ ਜਦੋਂਕਿ ਬਾਕੀ ਦਿਨਾਂ ‘ਚ ਵੀ ਉਡਾਣਾਂ ਸ਼ਡਿਊਲ ਮੁਤਾਬਕ ਜਾਰੀ ਰਹਿਣਗੀਆਂ।
ਦੱਸ ਦੇਈਏ ਕਿ ਸਟਾਰ ਏਅਰ ਲਾਈਨ ਨੇ 31 ਮਾਰਚ ਨੂੰ ਆਦਮਪੁਰ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਕੀਤੀਆਂ ਸਨ ਪਰ ਅੱਜ ਉਪਰੋਕਤ ਕਾਰਨਾਂ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ। ਬਾਕੀ ਦਿਨਾਂ ਵਿੱਚ ਸ਼ਡਿਊਲ ਅਨੁਸਾਰ ਫਲਾਈਟ ਆਦਮਪੁਰ (ਜਲੰਧਰ) ਤੋਂ ਦੁਪਹਿਰ 12.50 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1.50 ਵਜੇ ਹਿੰਡਨ ਏਅਰਪੋਰਟ ਪਹੁੰਚੇਗੀ। ਦੁਪਹਿਰ 2.15 ਵਜੇ ਹਿੰਡਨ ਤੋਂ ਰਵਾਨਾ ਹੋਣ ਵਾਲੀ ਫਲਾਈਟ ਸ਼ਾਮ 4.15 ਵਜੇ ਨਾਂਦੇੜ ਪਹੁੰਚੇਗੀ ਅਤੇ ਉਥੋਂ ਸ਼ਾਮ 4.45 ਵਜੇ ਸ਼ਾਮ 6.05 ਵਜੇ ਬੈਂਗਲੁਰੂ ਪਹੁੰਚੇਗੀ।