ਕਿਸ਼ਤੀ ਪਲਟਣ ਦੀ ਘਟਨਾ ਦੀ ਹੋਈ ਚਾਹੀਦੀ ਹੈ ਜਾਂਚ- ਫਾਰੂਕ ਅਬਦੁੱਲਾ
(TTT)ਸ੍ਰੀਨਗਰ ਦੇ ਗੰਡਬਲ ਨੌਗਾਮ ਇਲਾਕੇ ’ਚ ਜੇਹਲਮ ਨਦੀ ’ਚ ਕਿਸ਼ਤੀ ਪਲਟਣ ਦੀ ਘਟਨਾ ’ਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਇਸ ਕਿਸ਼ਤੀ ’ਚ ਸਵਾਰ ਸਨ, ਉਨ੍ਹਾਂ ’ਤੇ ਕੀ ਅਸਰ ਪਵੇਗਾ? ਮੈਂ ਸਰਕਾਰ ਨੂੰ ਸਵਾਲ ਕਰਾਂਗਾ ਕਿ ਜੋ ਪੁਲ ਉਥੇ ਬਣ ਰਿਹਾ ਸੀ, ਉਸ ਨੂੰ ਅਜੇ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ। ਅੱਜ ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨੀਆਂ ਜਾਨਾਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੌੜੇਗੀ ਪਰ ਇਸ ਦਾ ਕੀ ਫਾਇਦਾ? ਇਸਦੀ ਜਾਂਚ ਹੋਣੀ ਚਾਹੀਦੀ ਹੈ।
<iframe width=”560″ height=”315″ src=”https://www.youtube.com/embed/llHzYNiMtHQ?si=wIfB-0LMM-79gFE2″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>