
(TTT)ਹੁਸ਼ਿਆਰਪੁਰ, 22 ਅਪ੍ਰੈਲ (ਗੁਰਬਿੰਦਰ ਸਿੰਘ ਪਲਾਹਾ) ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ ਇੰਡੀਆ ਵੱਲੋਂ ਫੀਲਡ ਵਿੱਚ ਕੰਮ ਕਰਦੇ ਸਮੂਹ ਪੱਤਰਕਾਰਾਂ ਦੀ ਹਿੱਤਾਂ ਦੀ ਰਾਖੀ ਲਈ ਆਵਾਜ਼ ਉਠਾਉਣ ਦੇ ਨਾਲ ਨਾਲ ਹੁਣ ਲੋਕ ਸੰਪਰਕ ਵਿਭਾਗ ਵਿੱਚ ਪੰਨ ਮੀਡੀਆ ਏਜੰਸੀ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਅਤੇ ਉਨ੍ਹਾਂ ਨੂੰ ਨੌਕਰੀਓਂ ਕੱਢਣ ਦੇ ਨਾਦਰਸ਼ਾਹੀ ਫੁਰਮਾਨ ਖਿਲਾਫ਼ ਵੀ ਆਵਾਜ਼ ਬੁਲੰਦ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਮੰਗ ਪੱਤਰ ਭੇਜਿਆ ਗਿਆ |

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਦੇ ਉਪਲਭਦ ਨਾ ਹੋਣ ‘ਤੇ ਜੀਏ ਟੂ ਡੀਸੀ ਪਰਮਪ੍ਰੀਤ ਸਿੰਘ ਪੀਪੀਐਸ ਨੂੰ ਦਿੱਤੇ ਇਸ ਮੰਗ ਪੱਤਰ ਵਿੱਚ ਪੰਨ ਮੀਡੀਆ ਕਰਮੀਆਂ ਨੂੰ ਗੈਰ ਲੋਕਤੰਤਰਿਕ ਤਰੀਕੇ ਨਾਲ ਨੌਕਰੀਉਂ ਕੱਢਣ ਦੇ ਫਰਮਾਨ ਵਾਪਸ ਲੈਣ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਭਰ ਵਿੱਚ ਪੱਤਰਕਾਰਾਂ ਖਿਲਾਫ ਦਰਜ ਕੀਤੇ ਗਏ ਸਾਰੇ ਕੇਸਾਂ ਨੂੰ ਸਮੂਹਿਕ ਤੌਰ ‘ਤੇ ਵਾਪਸ ਲੈਣ ਦੀਆਂ ਮੰਗਾਂ ਦਰਜ ਕੀਤੀਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਨ ਮੀਡੀਆ ਏਜੰਸੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਸੱਤਾ ਸੁੱਖ ਮਾਣਦੇ ਕੁੱਝ ਲੋਕਾਂ ਦੀ ਸ਼ਹਿ ‘ਤੇ ਬਿਨਾਂ ਕਿਸੇ ਅਗਾਉਂ ਸੂਚਨਾ ਦੇ ਇਕਦਮ ਨੌਕਰੀ ਚੋਂ ਜਵਾਬ ਦਿੱਤਾ ਗਿਆ ਜੋ ਬਿਲਕੁਲ ਗੈਰ ਜਮਹੂਰੀ ਅਤੇ ਗੈਰ ਲੋਕਤੰਤਰਿਕ ਵਰਤਾਰਾ ਹੈ ਜਿਸ ਦੀ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਭਰਪੂਰ ਨਿੰਦਾ ਕਰਦੀ ਹੋਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਨਿੱਜੀ ਦਖਲ ਦੇਣ ਦੀ ਮੰਗ ਕਰਦੀ ਹੈ | ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਈ ਵਾਰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਪਰ ਜਿਨਾਂ ਉੱਤੇ ਕੋਈ ਕਾਰਵਾਈ ਅਜੇ ਤੱਕ ਅਮਲ ਵਿੱਚ ਨਹੀਂ ਲਿਆਂਦੀ ਜਾ ਸਕੀ | ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਸੁਣਿਆ ਅਤੇ ਹੱਲ ਕੀਤਾ ਜਾਵੇ | ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ‘ਤੇ ਸਕੱਤਰ ਜਨਰਲ ਪੰਜਾਬ,ਤਰਸੇਮ ਦੀਵਾਨਾ ਕੌਮੀ ਜੁਆਇੰਟ ਸਕੱਤਰ ਅਤੇ ਸੂਬਾ ਜਨਰਲ ਸਕੱਤਰ ਕਮ ਖਜ਼ਾਨਚੀ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਜਗਤਾਰ ਸਿੰਘ ਭੂੰਗਰਨੀ ਸੂਬਾ ਜੁਆਇੰਟ ਸਕੱਤਰ, ਹਰਵਿੰਦਰ ਸਿੰਘ ਭੂੰਗਰਨੀ ਜ਼ਿਲਾ ਪ੍ਰਧਾਨ,ਓਪੀ ਰਾਣਾ ਜ਼ਿਲਾ ਜਨ ਸਕੱਤਰ, ਜਸਵੀਰ ਸਿੰਘ ਮੁਖਲਿਆਣਾ ਪ੍ਰਧਾਨ ਮੇਹਟਿਆਣਾ ਯੂਨਿਟ,ਚੰਦਰਪਾਲ ਹੈਪੀ ਮਾਨਾ ਚੇਅਰਮੈਨ ਮੇਹਟਿਆਣਾ ਯੂਨਿਟ,ਬਾਬਾ ਦਲਜੀਤ ਸਿੰਘ ਮਾਹਿਲਪੁਰ, ਜਸਵਿੰਦਰ ਸਿੰਘ ਹੀਰ, ਗੁਰਪਾਲ ਸਿੰਘ ਮੇਹਟਿਆਣਾ ਆਦਿ ਪੱਤਰਕਾਰ ਹਾਜ਼ਿਰ ਸਨ

