ਦੇਸ਼ ਦੀ ਆਵਾਜ਼ ਹੈ ਕਿ ਨਰਿੰਦਰ ਮੋਦੀ ਅਗਲੇ ਪੰਜ ਸਾਲ ਦੇਸ਼ ਦੀ ਅਗਵਾਈ ਕਰਨ- ਅਮਿਤ ਸ਼ਾਹ
(TTT)ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਦੁਬਾਰਾ ਜਿੱਤਣ ਲਈ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਦੇ ਨੇਤਾ, ਭਾਜਪਾ ਅਤੇ ਐਨ.ਡੀ.ਏ. ਸੰਸਦੀ ਦਲ ਦੇ ਨੇਤਾ ਵਜੋਂ ਨਰਿੰਦਰ ਮੋਦੀ ਦੇ ਨਾਮ ਦਾ ਪ੍ਰਸਤਾਵ ਦਿੱਤਾ ਹੈ ਤੇ ਮੈਂ ਇਸ ਦਾ ਦਿਲੋਂ ਸਮਰਥਨ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਸਤਾਵ ਇੱਥੇ ਬੈਠੇ ਲੋਕਾਂ ਦੀ ਇੱਛਾ ਹੀ ਨਹੀਂ ਹੈ ਸਗੋਂ ਇਹ ਦੇਸ਼ ਦੇ 140 ਕਰੋੜ ਲੋਕਾਂ ਦਾ ਪ੍ਰਸਤਾਵ ਹੈ ਤੇ ਇਹ ਦੇਸ਼ ਦੀ ਆਵਾਜ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਗਲੇ 5 ਸਾਲਾਂ ਲਈ ਦੇਸ਼ ਦੀ ਅਗਵਾਈ ਕਰਨਗੇ।