ਨੁਕਸਾਨੇ ਜਾਣ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਬਾਹਰ ਲੰਮੇ ਸਮੇਂ ਤੋਂ ਨਹੀਂ ਲਹਿਰਾਇਆ ਤਿਰੰਗਾ!
(TTT)1ਰੇਲਵੇ ਸਟੇਸ਼ਨ ਦੇ ਬਾਹਰ ਲੱਗਾ ਵੱਡਾ ਤਿਰੰਗਾ ਵੇਖ ਕੇ ਇਕ ਵੱਖਰਾ ਹੀ ਅਹਿਸਾਸ ਹੁੰਦਾ ਹੈ ਪਰ ਲੰਮੇ ਸਮੇਂ ਤੋਂ ਰੇਲਵੇ ਸਟੇਸ਼ਨ ਦੇ ਬਾਹਰ ਤਿਰੰਗਾ ਲਹਿਰਾਉਂਦਾ ਨਜ਼ਰ ਨਹੀਂ ਆ ਰਿਹਾ। ਕਾਫ਼ੀ ਸਮਾਂ ਪਹਿਲਾਂ ਉਕਤ ਤਿਰੰਗੇ ਦਾ ਕੱਪੜਾ ਨੁਕਸਾਨਿਆ ਗਿਆ ਸੀ, ਜਿਸ ਸਬੰਧੀ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਤਿਰੰਗਾ ਹਟਵਾ ਦਿੱਤਾ ਗਿਆ ਪਰ ਕਈ ਹਫ਼ਤੇ ਬੀਤ ਜਾਣ ਦੇ ਬਾਵਜੂਦ ਤਿਰੰਗੇ ਨੂੰ ਦੋਬਾਰਾ ਲਹਿਰਾਉਣ ਦੀ ਦਿਸ਼ਾ ਵਿਚ ਕੋਈ ਤਰੱਕੀ ਹੁੰਦੀ ਵੇਖਣ ਨੂੰ ਨਹੀਂ ਮਿਲੀ। ਸਟੇਸ਼ਨ ਨੇੜਿਓਂ ਰੁਟੀਨ ਵਿਚ ਲੰਘਣ ਵਾਲੇ ਦੀਪਕ ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਦੋਮੋਰੀਆ ਪੁਲ ਫਲਾਈਓਵਰ ਤੋਂ ਆਉਂਦੇ ਹਨ ਤਾਂ ਸਾਹਮਣੇ ਤਿਰੰਗਾ ਦੇਖ ਕੇ ਬੇਹੱਦ ਖੁਸ਼ੀ ਮਹਿਸੂਸ ਕਰਦੇ ਹਨ।