ਸਟੇਟ ਆਪਦਾ ਪ੍ਰਬੰਧਨ ਪੀਏਪੀ ਜਲੰਧਰ ਦੀ ਟੀਮ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ
ਹੁਸ਼ਿਆਰਪੁਰ 30 ਜੁਲਾਈ 2024(TTT) ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਟੇਟ ਆਪਦਾ ਪ੍ਰਬੰਧਨ ਰਿਸਪਾਂਸ ਫੋਰਸ ਪੀਏਪੀ ਜਲੰਧਰ ਤੋਂ ਸਬ ਇੰਸਪੈਕਟਰ ਰੁਪੇਸ਼ ਕੁਮਾਰ ਅਤੇ ਉਹਨਾਂ ਦੀ ਟੀਮ ਵਲੋਂ ਹਸਪਤਾਲ ਦੇ ਸਟਾਫ ਨੂੰ ਆਪਦਾ ਪ੍ਰਬੰਧਨ ਸੰਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ ਸ਼ੀਮਾਰ, ਏਐਚਏ ਡਾ ਸ਼ਿਪਰਾ ਅਤੇ ਹੋਰ ਸਟਾਫ ਹਾਜ਼ਰ ਸੀ।
ਸਬ ਇੰਸਪੈਕਟਰ ਰੁਪੇਸ਼ ਕੁਮਾਰ ਨੇ ਉੱਥੇ ਹਾਜ਼ਰ ਮੈਡੀਕਲ ਅਫ਼ਸਰ , ਸਟਾਫ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਦੀ ਵੀ ਕੁਦਰਤੀ ਆਫ਼ਤ ਦੀ ਸਥਿਤੀ ਜਿਵੇਂ ਕਿ ਹੜ੍ਹ ਆਉਣੇ, ਭੂਚਾਲ ਆਉਣਾ ਜਾਂ ਇਲੈਕਟ੍ਰੀਸਿਟੀ ਨਾਲ ਹੋਣ ਵਾਲੀ ਆਪਾਤਕਾਲ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ ਅਤੇ ਅਜਿਹੇ ਮੌਕੇ ਆਪਣੇ ਆਪ ਨੂੰ ਬਚਾ ਕੇ ਆਪਦਾ ਚ ਫਸੇ ਲੋਕਾਂ ਨੂੰ ਕਿਵੇਂ ਕੱਢਣਾ ਹੈ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਅਜਿਹੀਆਂ ਟ੍ਰੇਨਿੰਗਾਂ ਦੇਣ ਦਾ ਮਕਸਦ ਇਹ ਹੈ ਕਿ ਮੁਸ਼ਕਿਲ ਪ੍ਰਸਥਿਤੀਆਂ ਵਿੱਚ ਆਪਣੀ ਰੱਖਿਆ ਦੇ ਨਾਲ ਨਾਲ ਕਈ ਹੋਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਅੰਤ ਵਿਚ ਡਾ. ਸਵਾਤੀ ਸ਼ੀਮਾਰ ਨੇ ਟ੍ਰੇਨਿੰਗ ਦੇਣ ਵਾਲੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਸਟਾਫ਼ ਤੇ ਹੋਰਾਂ ਲਈ ਲਾਹੇਵੰਦ ਸਿੱਧ ਹੁੰਦੀਆਂ ਹਨ।