ਸਿੱਖ ਲਾਈਟ ਰਿਕਾਰਡ ਦੀ ਟੀਮ 11 ਤੋਂ 13 ਅਕਤੂਬਰ ਤੱਕ ਹੁਸ਼ਿਆਰਪੁਰ ਰਹੇਗੀ
ਹੁਸ਼ਿਆਰਪੁਰ, 29 ਸਤੰਬਰ( ਬਜਰੰਗੀ ਪਾਂਡੇ):
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ (ਸੇਵਾ ਮੁਕਤ) ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੂਹ ਸਿੱਖ ਲਾਈਟ ਇੰਨਫੈਂਟਰੀ ਦੇ ਸਾਬਕਾ ਸੈਨਿਕਾਂ/ ਉਨ੍ਹਾਂ ਦੇ ਪਰਿਵਾਰਾਂ ਲਈ ਸਿੱਖ ਲਾਈਟ ਰਿਕਾਰਡ ਦੀ ਟੀਮ ਮਿਤੀ 11 ਅਕਤੂਬਰ ਤੋਂ 13 ਅਕਤੂਬਰ ਤੱਕ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫ਼ਤਰ ਵਿਖੇ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਲਾਈਟ ਇੰਨਫੈਂਟਰੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਬਕਾ ਸੈਨਿਕਾਂ ਜਾਂ ਉਨ੍ਹਾਂ ਦੇ ਪਰਿਵਾਰ ਦੀ ਰਿਕਾਰਡ ਦਫ਼ਤਰ/ਪੈਨਸ਼ਨ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਸਮੱਸਿਆ ਜਾਂ ਕੇਸ ਪੈਂਡਿੰਗ ਹਨ, ਤਾਂ ਉਹ ਉਕਤ ਦਿਨਾਂ ਦੌਰਾਨ ਆਪਣੇ ਫੌਜ ਦੇ ਸਿਵਲ ਦਸਤਾਵੇਜ਼ ਨਾਲ ਲਿਆ ਕੇ ਇਸ ਟੀਮ ਨੂੰ ਮਿਲ ਸਕਦੇ ਹਨ।