News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਪੰਜਾਬ ਟੈਕਸੇਸ਼ਨ ਵਿਭਾਗ ਨੇ 5 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ

(TTT)ਪੰਜਾਬ ਟੈਕਸੇਸ਼ਨ ਵਿਭਾਗ ਨੇ 5 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ

ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਪੰਜਾਬ ਟੈਕਸੇਸ਼ਨ ਵਿਭਾਗ ਨੇ ਸੜਕਾਂ ਨਿਰੀਖਣ ਵਿੱਚ ਕੀਤੇ ਵਾਧੇ ਦੇ ਮੱਦੇਨਜਰ ਇੱਕ ਨਿੱਜੀ ਵਾਹਨ ਵਿੱਚੋਂ ਟੈਕਸ ਚੋਰੀ ਕਰਕੇ ਲਿਜਾਏ ਜਾ ਰਹੇ ਕਰੀਬ 5 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ ਹਨ।
ਇਹ ਜਾਣਕਾਰੀ ਦਿੰਦਿਆਂ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਜੀਵਨ ਜੋਤ ਕੌਰ ਨੇ ਖੁਲਾਸਾ ਕੀਤਾ ਕਿ, ਵਧੀਕ ਮੁੱਖ ਸਕੱਤਰ (ਟੈਕਸੇਸ਼ਨ), ਪੰਜਾਬ ਵਿਕਾਸ ਪ੍ਰਤਾਪ ਸਿੰਘ ਤੇ ਕਰ ਕਮਿਸ਼ਨਰ, ਪੰਜਾਬ ਵਰੁਣ ਰੂਜਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਆਗਾਮੀ ਲੋਕ ਸਭਾ ਚੋਣਾਂ, 2024 ਦੌਰਾਨ ਸਖ਼ਤ ਸੜਕੀ ਜਾਂਚ ਰਾਹੀਂ ਟੈਕਸ ਚੋਰੀ ਦਾ ਪਤਾ ਲਗਾਉਣ ਦੀ ਮੁਹਿੰਮ ਅਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਤੁਰੰਤ ਬਾਅਦ ਸ਼ੁਰੂ ਹੋਈ ਇਸ ਪਹਿਲਕਦਮੀ ਦੌਰਾਨ, ਐਸ.ਟੀ.ਓ. ਹੁਕਮ ਚੰਦ ਬਾਂਸਲ ਦੀ ਅਗਵਾਈ ਹੇਠ ਇੱਕ ਟੀਮ, ਜੋ ਕਿ ਏ ਸੀ ਐਸ ਟੀ ਪਰਦੀਪ ਕੌਰ ਢਿੱਲੋਂ, ਐਸ ਆਈ ਪੀ ਯੂ ਪਟਿਆਲਾ ਦੀ ਨਿਗਰਾਨੀ ਵਿੱਚ ਤਾਇਨਾਤ ਸੀ, ਵੱਲੋਂ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ ਲਗਭਗ 5 ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਹੈ।