ਹੁਸ਼ਿਆਰਪੁਰ 19 ਜੂਨ (ਕਰਨਪ੍ਰੀਤ):ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਸਰਪ੍ਰਸਤ ਡਾ. ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ ਦੀ ਅਗਵਾਈ ਹੇਠ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਾਲਜ ਦਾ ਪ੍ਰਾਸਪੈਕਟ ਜਾਰੀ ਕਰਨ ਸਬੰਧੀ ਇਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕਾਲਜ ਦੇ ਨਵੇਂ ਸੈਸ਼ਨ 2023-24 ਦੇ ਦਾਖਲਿਆਂ ਸਬੰਧੀ ਪ੍ਰਾਸਪੈਕਟ ਰਿਲੀਜ਼ ਕੀਤਾ ਗਿਆ ਅਤੇ ਇਲਾਕੇ ਦੇ ਵਿਦਿਆਰਥੀਆਂ ਨੂੰ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ ਗਈ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀ ਕਾਲਜ ਵਿੱਚ ਸਥਾਪਿਤ ਦਾਖਿਲਾ ਅਤੇ ਕਾਉਂਸਲਿੰਗ ਸੈੱਲ ਵਿੱਚ ਪੁੱਜ ਕੇ ਇਹ ਪ੍ਰਾਸਪੈਕਟ ਹਾਸਿਲ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਆਪਣੇ ਕੈਰੀਅਰ ਅਨੁਸਾਰ ਕੋਰਸਾਂ ਦੀ ਚੋਣ ਕਰਨ ਬਾਰੇ ਮੁਕੰਮਲ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਨਵੇਂ ਸੈਸ਼ਨ ਵਿੱਚ ਕੇਂਦਰੀਕ੍ਰਿਤ ਦਾਖਿਲਾ ਪੋਰਟਲ ‘ਤੇ ਵੀ ਵਿਦਿਆਰਥੀਆਂ ਆਪਣਾ ਦਾਖਿਲਾ ਯਕੀਨੀ ਬਣਾ ਸਕਦੇ ਹਨ ਜਿਸਦੇ ਲਈ ਉਹ ਕਾਲਜ ਵਿੱਚ ਸਥਿਤ ਕਾਉਂਸਲਿੰਗ ਸੈੱਲ ਵਿੱਚ ਹਾਜ਼ਰ ਅਧਿਆਪਕਾਂ ਦਾ ਸਹਿਯੋਗ ਲੈ ਸਕਦੇ ਹਨ। ਇਸ ਮੌਕੇ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ ਨੇ ਕਿਹਾ ਕਿ ਸੰਸਥਾ ਵੱਲੋਂ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵੱਖ ਵੱਖ ਵਜ਼ੀਫ਼ਾ ਰਾਸ਼ੀਆਂ ਤਹਿਤ ਆਰਥਿਕ ਇਮਦਾਦ ਕੀਤੀ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਲਾਕੇ ਦੀ ਇਸ ਨਾਮਵਰ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਗੁਰਮੇਲ ਸਿੰਘ ਗਿੱਲ, ਵੀਰਇੰਦਰ ਸ਼ਰਮਾ, ਪ੍ਰੋ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ
ਪ੍ਰਬੰਧਕੀ ਕਮੇਟੀ ਵੱਲੋਂ ਖਾਲਸਾ ਕਾਲਜ ਮਾਹਿਲਪੁਰ ਦਾ ਪ੍ਰਾਸਪੈਕਟ ਰਿਲੀਜ਼ ਕੀਤਾ
Date: