ਧੂਰੀ ‘ਚ ਮੰਦਰ ਦੇ ਪੁਜਾਰੀਆਂ ਨੇ ਨੌਜਵਾਨ ਦਾ ਕੀਤਾ ਕਤਲ, ਹਵਨ ਕੁੰਡ ਦੇ ਹੇਠਾਂ ਦੱਬੀ ਲਾਸ਼

Date:

ਧੂਰੀ ‘ਚ ਮੰਦਰ ਦੇ ਪੁਜਾਰੀਆਂ ਨੇ ਨੌਜਵਾਨ ਦਾ ਕੀਤਾ ਕਤਲ, ਹਵਨ ਕੁੰਡ ਦੇ ਹੇਠਾਂ ਦੱਬੀ ਲਾਸ਼

(TTT)ਜ਼ਿਲ੍ਹੇ ਦੇ ਧੂਰੀ (Dhuri) ਸ਼ਹਿਰ ‘ਚ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਮੰਦਰ ਦੇ ਪੁਜਾਰੀਆਂ ਵਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਹਵਨ ਕੁੰਡ ਦੇ ਹੇਠਾਂ ਦੱਬ ਦਿੱਤਾ। ਘਟਨਾ ਦੋਹਲਾ ਰੇਲਵੇ ਸਟੇਸ਼ਨ ਨਜ਼ਦੀਕ ਬਣੇ ਬਗਲਾਪੁਖੀ ਮੰਦਰ (Bagalapukhi Temple) ਦੀ ਹੈ। ਪੁਲਿਸ (Sangrur Police) ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

33 ਨੌਜਵਾਨ ਸਾਲਾ ਨੌਜਵਾਨ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਧੂਰੀ ਦਾ ਹੀ ਰਹਿਣ ਵਾਲਾ ਸੀ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ਦਰਖਾਸਤ ਦਿੱਤੀ ਸੀ ਕਿ ਸੁਦੀਪ ਕੁਮਾਰ, ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਦੀ ਸਿੱਖਿਆ ਦਿੰਦਾ ਸੀ, 2 ਤਰੀਕ ਤੋਂ ਘਰ ਨਹੀਂ ਆਇਆ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਮੰਦਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨ ਤੋਂ ਮੰਦਰ ਨਹੀਂ ਆਇਆ ਪਰ ਜਦੋਂ ਪੁਲਿਸ ਨੇ ਪਰਮਾਨੰਦ ਤੋਂ ਪੁੱਛਗਿਛ ਕੀਤੀ ਤਾਂ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਉਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰਕੇ ਉਸ ਨੂੰ ਹਵਨ ਕੁੰਡ ਦੇ ਹੇਠਾਂ ਦੱਬ ਦਿੱਤਾ ਹੈ।

Share post:

Subscribe

spot_imgspot_img

Popular

More like this
Related

हिमाचल के ऊना में पेट्रोल पंप कर्मियों पर दराट-तलवार से हमला, 60 हजार रुपये लूटे

पुलिस थाना टाहलीवाल क्षेत्र में स्थित जियो पेट्रोल...

हिमाचल में भाजपा को 25 फरवरी को मिल सकता है नया अध्यक्ष, इस नाम पर चल रहा मंथन

हिमाचल प्रदेश में भारतीय जनता पार्टी को 25 फरवरी...