ਗਾਜੇ-ਵਾਜੇ ਨਾਲ ਚੱਲ ਰਹੇ ਵਿਆਹ ‘ਚ ਪੈ ਗਿਆ ਭੜਥੂ, ਲਾੜੇ ਨੂੰ ਥਾਣੇ ਲੈ ਗਈ ਪੁਲਸ
(TTT) ਫਿਰੋਜ਼ਪੁਰ : ਫਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਇਕ ਪਿੰਡ ਵਿਚ ਪਹਿਲਾਂ ਹੀ ਵਿਆਹਿਆ ਪਤੀ ਜਦ ਦੂਜਾ ਵਿਆਹ ਕਰਵਾਉਣ ਲਈ ਬਰਾਤ ਲੈ ਕੇ ਪਿੰਡ ਵਿਚ ਪਹੁੰਚਿਆ ਤਾਂ ਇਸ ਗੱਲ ਦਾ ਉਸ ਦੀ ਪਹਿਲੀ ਪਤਨੀ ਨੂੰ ਪਤਾ ਲੱਗ ਗਿਆ ਅਤੇ ਪਹਿਲੀ ਪਤਨੀ ਤੇ ਉਸ ਦਾ ਪਰਿਵਾਰ ਪੁਲਸ ਲੈ ਕੇ ਉਥੇ ਪਹੁੰਚ ਗਿਆ ਤੇ ਫਿਰ ਖੂਬ ਹਾਈ ਵੋਲਟੇਜ ਡਰਾਮਾ ਹੋਇਆ। ਵਿਆਹੁਤਾ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਸ ਦੇ ਪਤੀ ਨੇ ਉਸ ਨੂੰ ਘਰੋਂ ਕੱਢਿਆ ਹੋਇਆ ਹੈ। ਵਿਆਹੁਤਾ ਅਨੁਸਾਰ ਉਸ ਨੇ ਥਾਣਾ ਵੁਮੈਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਅਤੇ ਪੰਚਾਇਤ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਉਸ ਦਾ ਪਤੀ ਉਸ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਪਰ ਉਹ ਨਹੀਂ ਆਇਆ।
ਗਾਜੇ-ਵਾਜੇ ਨਾਲ ਚੱਲ ਰਹੇ ਵਿਆਹ ‘ਚ ਪੈ ਗਿਆ ਭੜਥੂ, ਲਾੜੇ ਨੂੰ ਥਾਣੇ ਲੈ ਗਈ ਪੁਲਸ
Date: