ਪੁਲਿਸ ਪ੍ਰਸ਼ਾਸਨ ਨੇ ਚਿੱਟੇ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦਾ ਕੀਤਾ ਵਾਅਦਾ :

Date:

ਪੁਲਿਸ ਪ੍ਰਸ਼ਾਸਨ ਨੇ ਚਿੱਟੇ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦਾ ਕੀਤਾ ਵਾਅਦਾ :

ਹੁਸ਼ਿਆਰਪੁਰ : (TTT) ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਵੱਲੋਂ ਮਿਨੀ ਸਕੱਤਰੇਤ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਅੱਜ ਚੌਥੇ ਦਿਨ ਦੀ ਅਗਵਾਈ ਬਸਪਾ ਦੇ ਸੀਨੀਅਰ ਆਗੂ ਦਿਨੇਸ਼ ਕੁਮਾਰ ਪੱਪੂ, ਐਡਵੋਕੇਟ ਪਲਵਿੰਦਰ ਮਾਨਾ, ਸੁਖਦੇਵ ਸਿੰਘ ਬਿੱਟਾ, ਸ. ਮਨਿੰਦਰ ਸਿੰਘ ਸ਼ੇਰਪੁਰੀ ਨੇ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਰਣਜੀਤ ਕੁਮਾਰ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ, ਡਾ. ਰਤਨ ਚੰਦ ਜ਼ਿਲ੍ਹਾ ਸੈਕਟਰੀ, ਵਰਿੰਦਰ ਬੱਧਣ ਸ਼ਹਿਰੀ ਪ੍ਰਧਾਨ, ਜਗਮੋਹਣ ਸਿੰਘ ਸੱਜਣਾ ਜ਼ਿਲ੍ਹਾ ਇੰਚਾਰਜ, ਇੰਜੀਨੀਅਰ ਮਹਿੰਦਰ ਸਿੰਘ ਸੰਧਰ, ਮੋਹਨ ਲਾਲ ਭਟੋਆ ਰਾਸ਼ਟਰੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਬਿੰਦਰ ਸਰੋਆ ਵਾਈਸ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਬਿੱਲਾ ਦਿਓਵਾਲ ਕੌਮੀ ਚੇਅਰਮੈਨ ਬੇਗਮਪੁਰਾ ਟਾਈਗਰ ਫੋਰਸ ਪੰਜਾਬ, ਅਵਤਾਰ ਬੱਸੀ ਖਵਾਜੂ ਆਪਣੀ ਪੂਰੀ ਟੀਮ ਨਾਲ, ਅਸ਼ੋਕ ਸੱਲਣ, ਬੀਬੀ ਮਹਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਰੇਨੂ ਲੱਧੜ ਜ਼ਿਲ੍ਹਾ ਮਹਿਲਾ ਵਿੰਗ ਕਨਵੀਨਰ ਬਸਪਾ, ਬੀਬੀ ਕਰਿਸ਼ਣਾ ਦੇਵੀ, ਗੁਰਮੁੱਖ ਪੰਡੋਰੀ, ਗੁਰਦੇਵ ਸਿੰਘ ਬਿੱਟੂ ਸਾਬਕਾ ਜਿਲਾ ਇੰਚਾਰਜ ਹਾਜ਼ਰ ਸਨ। ਬਸਪਾ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਸ਼ਿਆਰਪੁਰ ਵਿੱਚ ਚਿੱਟੇ ਦਾ ਕਾਰੋਬਾਰ ਦਿਨੋਂ ਦਿਨ ਵੱਧ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਰਾਜਨੀਤਕ ਦਬਾਅ ਕਾਰਨ ਸਖਤ ਕਾਰਵਾਈ ਨਹੀਂ ਕਰ ਪਾ ਰਹੀ ਇਸ ਨਾਲ ਹੀ ਜੋ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ ਉਨ੍ਹਾਂ ਵਿੱਚ ਵੀ ਆਮ ਪਬਲਿਕ ਦੀ ਲੁੱਟ ਹੋ ਰਹੀ ਹੈ। ਜਦੋਂ ਅੱਜ ਸਵੇਰੇ ਬਸਪਾ ਵਰਕਰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲੱਗੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਐਸ. ਪੀ. ਸਾਹਿਬਾ ਨਵਦੀਪ ਕੌਰ, ਡੀ. ਐਸ. ਪੀ. ਸਿਟੀ ਪਲਵਿੰਦਰ ਸਿੰਘ, ਡੀ. ਐਸ. ਪੀ. ਦੀਪਕਰਨ ਸਿੰਘ, ਐਸ. ਐਚ. ਓ. ਸਦਰ, ਐਸ. ਐਚ. ਓ. ਸਿਟੀ ਆਪਣੀ ਪੁਲਿਸ ਟੀਮ ਨਾਲ ਲੈ ਕੇ ਧਰਨੇ ਵਾਲੀ ਜਗ੍ਹਾ ਤੇ ਬਸਪਾ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਅਤੇ ਬਸਪਾ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਚਿੱਟਾ ਬੇਚਣ ਵਾਲਿਆਂ ਦੇ ਖਿਲਾਫ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ । ਜਿਹੜਾ ਵੀ ਨਸ਼ਾ / ਚਿੱਟਾ ਵੇਚਦਾ ਫੜਿਆ ਗਿਆ ਉਸ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸ. ਪੀ. ਸਾਹਿਬਾ ਨਵਦੀਪ ਕੌਰ ਨੇ ਮੌਕੇ `ਤੇ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਬੇਚਣ ਵਾਲੇ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਜ਼ੇਲ੍ਹ ਵਿੱਚ ਛੁੱਟੋ ਅਤੇ ਨਾਲ ਹੀ ਇਹ ਵੀ ਕਿਹਾ ਕਿ ਹੁਸ਼ਿਆਰਪੁਰ ਵਿੱਚ ਪੈਂਦੇ ਨਸ਼ਾ ਛੁਡਾਊ ਕੇਂਦਰਾਂ ਤੇ ਵੀ ਸਖਤੀ ਵਰਤਣ ਲਈ ਕਿਹਾ। ਇਸ ਮੌਕੇ `ਤੇ ਰਾਕੇਸ਼ ਕਿੱਟੀ ਇੰਚਾਰਜ ਚੱਬੇਵਾਲ ਬਸਪਾ, ਹੈਪੀ ਫੰਬੀਆਂ ਹਲਕਾ ਪ੍ਰਧਾਨ ਸ਼ਾਮਚੁਰਾਸੀ, ਜਸਕਰਨ ਜੱਸੀ ਹਲਕਾ ਯੂਥ ਪ੍ਰਧਾਨ, ਵਿਜੈ ਖਾਨਪੁਰੀ, ਦਰਸ਼ਨ ਲੱਧੜ, ਵਿਜੈ ਮੱਲ, ਹਰਵਿੰਦਰ ਹੀਰਾ, ਮਾਸਟਰ ਹਰੀ ਰਾਮ, ਸਤਪਾਲ ਬੱਡਲਾ, ਸ਼ੁਦੇਸ਼ ਭੱਟੀ, ਨਰਿੰਦਰ ਬੱਸੀ ਬੱਲੋਂ, ਜੈਪਾਲ ਮੱਛਰੀਵਾਲ, ਰਾਕੇਸ਼ ਕੁਮਾਰ, ਹਰਮੇਸ਼ ਸਿੰਘ, ਹੰਸ ਰਾਜ, ਵਿਜੈ ਪਾਲ, ਕੁਲਦੀਪ ਨਸਰਾਲਾ, ਪ੍ਰਿੰਸ ਬਜਵਾੜਾ, ਪੰਮਾ ਖਾਨਪੁਰ, ਕਾਲਾ ਖਾਨਪੁਰ, ਸਤਨਾਮ ਲਾਲਪੁਰ, ਸਤਵਿੰਦਰ ਕਾਲਾ ਜ਼ਿਲ੍ਹਾ ਸੈਕਟਰੀ ਬਸਪਾ, ਦੀਪੂ ਬੂਲਾਂਬਾੜੀ, ਰੇਖਾ ਰਾਣੀ, ਮੱਧੂ ਰਾਣੀ, ਸੰਤੋਸ਼ ਰੱਲ, ਹਰਨਾਮ ਬਹਿਲਪੁਰੀ, ਸੰਤੋਖ ਮਾਨਾ, ਰਮੇਸ਼ ਪਟਵਾਰੀ, ਡਾ. ਜੱਸੀ ਰੰਧਾਵਾ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...