ਹੁਸ਼ਿਆਰਪੁਰ (ਬਜਰੰਗੀ ਪਾਂਡੇ )। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਨੂੰ ਪੱਦ ਉਨੱਤ ਕਰਕੇ ਦੁਬਾਰਾ ਜ਼ਿਲ੍ਹਾ ਸਿਖਿਆ ਅਧਿਕਾਰੀ (ਐਲੀਮੈਂਟਰੀ), ਲੁਧਿਆਣਾ ਬਣਾਏ ਜਾਣ ਤੇ ਭਾਰਤ ਵਿਕਾਸ ਪਰਿਸ਼ਦ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਰਿਸ਼ਦ ਦੇ ਪ੍ਰਾਂਤ ਕਨਵੀਨਰ (ਨੇਤਰਦਾਨ ਅਤੇ ਖੂਨਦਾਨ) ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਲਲਿਤਾ ਅਰੋੜਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੀਮਤੀ ਅਰੋੜਾ ਨੇ ਬਤੌਰ ਪ੍ਰਿੰਸੀਪਲ ਰਹਿੰਦੇ ਹੋਏ ਸਕੂਲ ਅਤੇ ਬੱਚਿਆਂ ਦੀ ਤਰੱਕੀ ਲਈ ਜੀਅ ਜਾਨ ਨਾਲ ਮਿਹਨਤ ਕਰਕੇ ਸਕੂਲ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਉਨਾਂ ਨੇ ਕਿਹਾ ਕਿ ਲਲਿਤਾ ਅਰੋੜਾ ਦੀ ਤਰੱਕੀ ਕੀਤੇ ਜਾਣ ਤੇ ਹੁਸ਼ਿਆਰਪੁਰ ਦਾ ਮਾਣ ਵਧਿਆ ਹੈ ਅਤੇ ਪੂਰੀ ਆਸ ਹੈ ਕਿ ਲਲਿਤਾ ਅਰੋੜਾ ਆਪਣੇ ਅਨੁਭਵ ਅਤੇ ਕੌਸ਼ਲ ਨਾਲ ਲੁਧਿਆਣਾ ਵਿੱਚ ਵੀ ਸਕੂਲ ਦੀ ਬਿਹਤਰੀ ਲਈ ਕਾਰਜ ਕਰਨਗੇ ਤਾਂਕਿ ਸਿਖਿਆ ਦਾ ਚਿਰਾਗ ਹੋਰ ਰੋਸ਼ਨ ਹੋ ਸਕੇ।
ਉਨਾਂ ਨੇ ਕਿਹਾ ਕਿ ਸ਼੍ਰੀਮਤੀ ਅਰੋੜਾ ਦੀ ਅਗਵਾਈ ਅਤੇ ਕੁਸ਼ਲ ਨਿਰਦੇਸ਼ਨ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਸਿੱਖਿਆ , ਖੇਡਾਂ ਅਤੇ ਹੋਰ ਵਿਦਿਅਕ ਗਤੀਵਿਧੀਆਂ ਵਿੱਚ ਸਦਾ ਅਵੱਲ ਥਾਂ ਹਾਸਿਲ ਕੀਤਾ ਹੈ ਅਤੇ ਭਾਰਤ ਵਿਕਾਸ ਪਰਿਸ਼ਦ ਦੁਆਰਾ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਵੀ ਸਕੂਲ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ। ਸਿੱਖਿਆ ਖੇਤਰ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵਿੱਚ ਵੀ ਸ਼੍ਰੀਮਤੀ ਅਰੋੜਾ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਤੋਂ ਸਹਿਯੋਗ ਦੀ ਆਸ਼ਾ ਕਰਦੇ ਹਾਂ। ਇਸ ਮੌਕੇ ਤੇ ਐਚ.ਕੇ. ਨਾਕੜਾ, ਦਵਿੰਦਰ ਅਰੋੜਾ ਅਤੇ ਸ਼ਾਖਾ ਬੱਗਾ ਨੇ ਸ਼੍ਰੀਮਤੀ ਅਰੋੜਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖਿਆ ਜਗਤ ਵਿੱਚ ਸ਼੍ਰੀਮਤੀ ਅਰੋੜਾ ਵਰਗੇ ਅਧਿਆਪਕਾਂ ਦਾ ਯੋਗਦਾਨ ਕਦੀ ਭੁਲਾਇਆ ਨਹੀਂ ਜਾ ਸਕਦਾ ਅਤੇ ਇਸ ਤਰ੍ਹਾਂ ਦੇ ਅਧਿਆਪਕ ਹੀ ਸਮਾਜ ਦੇ ਲਈ ਪ੍ਰੇਰਣਾਸ੍ਰੋਤ ਬਣਦੇ ਹਨ। ਉਨਾਂ ਨੇ ਕਿਹਾ ਕਿ ਉਨਾਂ ਵਲੋਂ ਸਥਾਪਤ ਕੀਤੀ ਗਈ ਸਫਲਤਾ ਦੀਆਂ ਉਦਾਹਰਣਾਂ ਸਕੂਲ ਅਤੇ ਵਿਦਿਆਰਥਣਾਂ ਦੀ ਭਲਾਈ ਦੇ ਲਈ ਆਉਣ ਵਾਲੇ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਲਈ ਆਦਰਸ਼ ਦਾ ਕੰਮ ਕਰੇਗੀ।
ਇਸ ਮੌਕੇ ਤੇ ਸ਼੍ਰੀਮਤੀ ਅਰੋੜਾ ਨੇ ਭਾਰਤ ਵਿਕਾਸ ਪਰਿਸ਼ਦ ਦੇ ਅਹੁੱਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਕ ਅਧਿਆਪਕ ਅਤੇ ਸਕੂਲ ਮੁੱਖੀ ਹੋਣ ਦੇ ਨਾਤੇ ਉਨਾਂ ਨੇ ਆਪਣਾ ਫਰਜ਼ ਈਮਾਨਦਾਰੀ ਅਤੇ ਮਿਹਨਤ ਨਾਲ ਕਰਨ ਦਾ ਯਤਨ ਕੀਤਾ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਿਆ ਹੈ। ਉਨਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਣ ਦੇ ਕਾਰਨ ਹੀ ਉਨਾਂ ਨੂੰ ਬੱਚਿਆਂ ਦੇ ਨਾਲ-ਨਾਲ ਸਮਾਜ ਦੇ ਜ਼ਰੂਰਤਮੰਦ ਵਰਗ ਦਾ ਮੌਕਾ ਮਿਲਿਆ ਹੈ ਅਤੇ ਉਹ ਸਾਰਿਆਂ ਦੇ ਸਹਿਯੋਗ ਲਈ ਧੰਨਵਾਦੀ ਪ੍ਰਗਟ ਕਰਦੀ ਹਾਂ।ਇਸ ਮੌਕੇ ਤੇ ਸ਼੍ਰੀਮਤੀ ਅਰੋੜਾ ਦੇ ਪਤੀ ਰਿਟਾਇਰਡ ਪ੍ਰਿੰ.ਤਜਿੰਦਰ ਅਰੋੜਾ ਅਤੇ ਬੇਟੀ ਨਿਸ਼ਠਾ ਅਰੋੜਾ ਤੋਂ ਇਲਾਵਾ ਪਰਿਸ਼ਦ ਵਲੋਂ ਐਚ.ਕੇ. ਨਕੜਾ, ਵਿਜੈ ਅਰੋੜਾ, ਦਵਿੰਦਰ ਅਰੋੜਾ, ਸ਼ਾਖਾ ਬੱਗਾ ਅਤੇ ਸਕੂਲ ਤੋਂ ਵਾਈਸ ਪ੍ਰਿੰ.ਅਪਰਾਜਿਤਾ ਕਪੂਰ, ਰਵਿੰਦਰ ਕੌਰ, ਬੀਰਬਲ ਸਿੰਘ, ਯਸ਼ਪਾਲ ਸਿੰਘ, ਬਲਦੇਵ ਸਿੰਘ, ਰਵਿੰਦਰ ਕੁਮਾਰ, ਸਵਤੰਤਰ ਬਤਰ, ਜਸਵੀਰ ਕੌਰ ਅਤੇ ਨਿਰਮਲ ਕੌਰ ਸਹਿਤ ਹੋਰ ਸਟਾਫ ਮੈਂਬਰ ਮੌਜੂਦ ਸਨ।