ਸ਼ਹੀਦ ਭਗਤ ਸਿੰਘ ਸੈਨਾ ਦੇ ਅਹੁਦੇਦਾਰਾਂ ਵਲੋਂ ਅੱਜ ਪਿੰਡ ਚੌਹਾਲ ਵਿਖੇ ਡਾਕਟਰ ਰਵਜੋਤ ਸਿੰਘ ਜੀ ਨੂੰ ਮੰਤਰੀ ਬਣਾਉਣ ਤੇ ਲੰਡੂ ਵੰਡ ਕੇ ਪੰਜਾਬ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ।
(TTT) ਇਹ ਮੌਕੇ ਸ਼ਹੀਦ ਭਗਤ ਸਿੰਘ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਾਗਰ ਵਿਸ਼ੇਸ਼ ਤੌਰ ਤੇ ਪਹੁੰਚੇ। ਸਾਗਰ ਨੇ ਦੱਸਿਆ ਕਿ ਡਾ. ਰਵਜੋਤ ਸਿੰਘ ਬਹੁਤ ਹੀ ਚੰਗੇ ਤੇ ਨੇਕ ਦਿਲ ਇਨਸਾਨ ਹਨ, ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਡਾ. ਰਵਜੋਤ ਸਿੰਘ ਦੇ ਨਾਮ ਤੇ ਹੀ ਮੰਤਰੀ ਮੰਡਲ ਦੀ ਮੋਹਰ ਲਗਾਈ ਹੈ। ਸਾਗਰ ਨੇ ਦੱਸਿਆ ਕਿ ਡਾ. ਰਵਜੋਤ ਸਿੰਘ ਸ਼ਹੀਦ ਭਗਤ ਸਿੰਘ ਸੈਨਾ ਦੇ ਚੇਅਰਮੈਨ ਸਨ, ਉਹਨਾਂ ਨੇ ਲਗਾਤਾਰ ਸੈਨਾ ਵਿਚ ਰਹਿ ਕੇ ਅਨੇਕਾਂ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਕੀਤੇ । ਅੱਜ ਇਸ ਗਲ ਦਾ ਵੀ ਸਬੂਤ ਮਿਲ ਗਿਆ ਹੈ ਕਿ ਡਾਕਟਰ ਜੀ ਨੂੰ ਪ੍ਰਮਾਤਮਾ ਨੇ ਚੰਗੇ ਕੰਮਾਂ ਦਾ ਫ਼ਲ ਦਿਤਾ ਹੈ । ਡਾ. ਰਵਜੋਤ ਜੀ ਦੇ ਮੰਤਰੀ ਬਣਨ ਤੇ ਹਲਕਾ ਸ਼ਾਮਚੁਰਾਸੀ ਹੀ ਨਹੀਂ ਹਲਕਾ ਹੁਸ਼ਿਆਰਪੁਰ ਵਿੱਚ ਵੀ ਲੋਕਾਂ ਨੇ ਬਹੁਤ ਖੁਸ਼ੀ ਮਨਾਈ, ਪਿੰਡ ਚੌਹਾਲ ਦੇ ਮੈਂਬਰ ਅਮ੍ਰਿਤ ਕਾਲਾ ਤੇ ਡਾ. ਸਨੀ ਜੀ ਦੀ ਅਗਵਾਈ ਵਿੱਚ ਲੰਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸੈਨਾ ਦੇ ਹਲਕਾ ਸ਼ਾਮਚੁਰਾਸੀ ਦੇ ਇਨਚਾਰਜ ਰਾਜੂ ਬਟੋਰੀ ਨੇ ਕਿਹਾ ਕਿ ਹੁਸ਼ਿਆਰਪੁਰ ਦਾ ਹਰ ਆਦਮੀ ਡਾ. ਰਵਜੋਤ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ, ਹਰ ਪਿੰਡ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ । ਇਸ ਮੌਕੇ ਨਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਧਰਮ ਪਾਲ, ਸਤਨਾਮ ਸਿੰਘ, ਚੰਦਰ ਮੋਹਨ, ਰਜਿੰਦਰ ਰਾਜੂ ਆਦਿ ਹਾਜਰ ਸਨ