ਟਰੰਪ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ,
(TTT)ਡੋਨਾਲਡ ਟਰੰਪ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ 20 ਸਾਲ ਦਾ ਨੌਜਵਾਨ ਸੀ, ਜਿਸ ਦਾ ਨਾਂ ਥਾਮਸ ਮੈਥਿਊ ਕਰੂਕਸ ਦੱਸਿਆ ਗਿਆ ਹੈ। ਜਾਂਚ ਟੀਮ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਮਕਸਦ ਕੀ ਸੀ। ਇਸ ਦੇ ਨਾਲ ਹੀ ਉਸ ਦੇ ਕਿਹੜੇ-ਕਿਹੜੇ ਲੋਕਾਂ ਨਾਲ ਸਬੰਧ ਸਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਰਿਪੋਰਟਾਂ ਮੁਤਾਬਕ ਮੈਥਿਊ ਇਕ ਨਿਰਮਾਣ ਅਧੀਨ ਪਲਾਂਟ ਦੀ ਛੱਤ ‘ਤੇ ਸੀ, ਜਿੱਥੋਂ ਉਸ ਨੇ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀ ਚਲਾਈ। ਹਾਲਾਂਕਿ ਗਣੀਮਤ ਇਹ ਰਹੀ ਕਿ ਗੋਲੀ ਉਨ੍ਹਾਂ ਦੇ ਕੰਨ ਤੋਂ ਖੁੰਝ ਗਈ। ਇਸ ਤੋਂ ਤੁਰੰਤ ਬਾਅਦ ਸੁਰੱਖਿਆ ਸੇਵਾ ਉਸ ਨੂੰ ਉਥੋਂ ਲੈ ਗਈ।ਮੀਡੀਆ ਰਿਪੋਰਟਾਂ ਮੁਤਾਬਿਕ 20 ਸਾਲਾ ਨੌਜਵਾਨ ਬੈਥਲ ਪਾਰਕ ਦਾ ਰਹਿਣ ਵਾਲਾ ਸੀ। ਇਹ ਰੈਲੀ ਵਾਲੀ ਥਾਂ ਤੋਂ ਲਗਭਗ 40 ਮੀਲ ਦੂਰ ਇੱਕ ਛੋਟਾ ਜਿਹਾ ਸ਼ਹਿਰ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਨੇ ਟਰੰਪ ‘ਤੇ ਹਮਲਾ ਕਿਉਂ ਕੀਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਟਰੰਪ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਦਾਅਵਾ ਕੀਤਾ ਗਿਆ ਹੈ ਕਿ ਗੋਲੀ ਚਲਾਉਣ ਵਾਲਾ ਭਾਸ਼ਣ ਸਟੇਜ ਤੋਂ ਕਰੀਬ 130 ਗਜ਼ ਦੂਰ ਸੀ। ਉਸ ਨੇ ਏਆਰ ਸਟਾਈਲ ਰਾਈਫਲ ਨਾਲ ਟਰੰਪ ‘ਤੇ ਗੋਲੀਬਾਰੀ ਕੀਤੀ।
ਟਰੰਪ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ,
Date: