ਆਦਮਵਾਲ ਸਕੂਲ ਦੀ ਨਵੀਂ ਸਮਾਰਟ ਕਲਾਸ ਦਾ ਹੋਇਆ ਉਦਘਾਟਨ

Date:

ਆਦਮਵਾਲ ਸਕੂਲ ਦੀ ਨਵੀਂ ਸਮਾਰਟ ਕਲਾਸ ਦਾ ਹੋਇਆ ਉਦਘਾਟਨ

ਹੁਸ਼ਿਆਰਪੁਰ, 13 ਦਿਸੰਬਰ ( ਜੀ ਬੀ ਸੀ ਅੱਪਡੇਟ ):-ਅੱਜ ਸਰਕਾਰੀ ਹਾਈ ਸਕੂਲ ਆਦਮਵਾਲ ਵਿਖੇ ਐਮਐਲਏ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਨਾਬਾਰਡ 28 ਤੇ ਅਧੀਨ ਬਣੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ ਅਤੇ ਸਕੂਲ ਸਲਾਨਾ ਸਮਾਰੋਹ ਵਿਖੇ ਸ਼ਿਰਕਤ ਵੀ ਕੀਤੀ ਗਈ। ਇਸ ਮੌਕੇ ਵਿਧਾਇਕ ਜਿੰਪਾ ਦੇ ਨਾਲ ਮੇਅਰ ਸੁਰਿੰਦਰ ਸ਼ਿੰਦਾ ਅਤੇ ਡਿਪਟੀ ਮੇਅਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਹ ਸਾਰਾ ਪ੍ਰੋਗਰਾਮ ਜਿਲ੍ਾ ਸਿੱਖਿਆ ਅਫਸਰ ਮੈਡਮ ਸ਼੍ਰੀਮਤੀ ਲਲਤਾ ਅਰੋੜਾ ਜੀ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਸ਼ਰੂਤੀ ਸ਼ਰਮਾ ਜੀ ਦੀ ਯੋਗ ਅਗਵਾਈ ਹੇਠ ਸੰਪੂਰਨ ਹੋਇਆ। ਇਸ ਮੌਕੇ ਬਸੀ ਗੁਲਾਮ ਹੁਸੈਨ ਦੇ ਮੁੱਖ ਅਧਿਆਪਕ ਸ੍ਰੀ ਹਰੀ ਸ਼ਰਮਾ ਜੀ ਹਾਜ਼ਰ ਹੋਏ। ਇਸ ਵਿੱਚ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ, ਜੋ ਕਿ ਦੇਸ਼ ਦੀ ਏਕਤਾ ਤੇ ਨਾਰੀ ਸ਼ਕਤੀ ਤੇ ਥੀਮ ਤੇ ਪ੍ਰਸਤੁਤ ਸੀ। ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਨੂੰ ਦੇਖ ਕੇ ਸਾਰੇ ਹੀ ਪ੍ਰਸੰਨ ਹੋਏ। ਇਸ ਮੌਕੇ ਸਕੂਲ ਦੇ ਅਧਿਆਪਕ ਸ਼ਸ਼ੀ ਕੁਮਾਰ, ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀਮਤੀ ਪੂਨਮ ਬਾਲਾ, ਸ਼੍ਰੀਮਤੀ ਰਚਨਾ ਦੇਵੀ, ਅਤੇ ਕੁਮਾਰ ਦੇ ਨਾਲ ਸਮੂਹ ਸਟਾਫ ਮੈਂਬਰਾਂ ਨੇ ਬਹੁਤ ਵਧੀਆ ਕੰਮ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ਰੂਤੀ ਸ਼ਰਮਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਦਾਖਲੇ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਤੇ ਸਕੂਲ ਮੈਗਜ਼ੀਨ ‘ ਵਿਲੱਖਣ ਸੋਚਾਂ ‘ ਦਾ ਡੀਈਓ ਮੈਡਮ ਤੇ ਵਿਧਾਇਕ ਜਿੰਪਾ ਜੀ ਵੱਲੋਂ ਉਦਘਾਟਨ ਵੀ ਕੀਤਾ ਗਿਆ।