ਸਿਹਤ ਵਿਭਾਗ ਵੱਲੋਂ “ਪੰਜਾਬ ਸਰਕਾਰ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਚੰਗੀਆਂ ਸਿਹਤ ਸਹੂਲਤਾਂ ਵੱਲ ਵੱਧਦੇ ਕਦਮ” ਵਿਸ਼ੇ ਤੇ ਕੱਢੀ ਗਈ ਝਾਕੀ

Date:

ਸਿਹਤ ਵਿਭਾਗ ਵੱਲੋਂ “ਪੰਜਾਬ ਸਰਕਾਰ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਚੰਗੀਆਂ ਸਿਹਤ ਸਹੂਲਤਾਂ ਵੱਲ ਵੱਧਦੇ ਕਦਮ” ਵਿਸ਼ੇ ਤੇ ਕੱਢੀ ਗਈ ਝਾਕੀ

ਹੁਸ਼ਿਆਰਪੁਰ 16 ਅਗਸਤ 2024(TTT) 78ਵੇਂ ਸਵਤੰਤਰਤਾ ਦਿਵਸ ਦੇ ਮੌਕੇ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜਿਲਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਲਾਈਨ ਵਿਖੇ ਕੀਤੇ ਗਏ ਜਿਲ੍ਹਾ ਪੱਧਰੀ ਸਮਾਰੋਹ ਵਿੱਚ “ਪੰਜਾਬ ਸਰਕਾਰ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਚੰਗੀਆਂ ਸਿਹਤ ਸਹੂਲਤਾਂ ਵੱਲ ਵੱਧਦੇ ਕਦਮ” ਵਿਸ਼ੇ ਤੇ ਝਾਕੀ ਵੀ ਕੱਢੀ ਗਈ। ਝਾਕੀ ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੇ ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਜਿਲਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਵੱਲੋਂ ਤਿਆਰ ਕੀਤੀ ਗਈ।
ਸਿਹਤ ਵਿਭਾਗ ਵਲੋਂ ਕੱਢੀ ਗਈ ਇਸ ਝਾਕੀ ਵਿਚ ਗੁਰੂ ਰਾਮਦਾਸ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗਿੱਧੇ ਰਾਹੀਂ ਪੰਜ ਸਾਲ ਵਿਚ ਸੱਤ ਵਾਰ ਵੱਖ ਵੱਖ ਸਮੇਂ ਤੇ ਕੀਤੇ ਜਾਣ ਵਾਲੇ ਟੀਕਾਕਰਣ ਨੂੰ ਦਰਸਾਇਆ ਗਿਆ ਜੋ ਕਿ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ। ਝਾਕੀ ਵਿਚ ਮਮਤਾ ਦਿਵਸ ਦਾ ਦ੍ਰਿਸ਼ ਵੀ ਸਿਰਜਿਆ ਗਿਆ ਜਿੱਥੇ ਏਐਨਐਮ ਵਲੋਂ ਛੋਟੇ ਬੱਚਿਆਂ ਨੂੰ ਰੋਗਾਂ ਤੋਂ ਬਚਾਉਣ ਲਈ ਟੀਕਾਕਰਣ ਕੀਤਾ ਜਾਂਦਾ ਹੈ ਅਤੇ ਯੂਵਿਨ ਐਪ ਤੇ ਸਾਰੇ ਬੱਚਿਆਂ ਦੇ ਟੀਕਾਕਰਨ ਦਾ ਰਿਕਾਰਡ ਰੱਖਿਆ ਜਾਂਦਾ ਹੈ। ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਨਵ ਜੰਮੇ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ। ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਸਾਲ ਚ ਦੋ ਵਾਰ ਐਲਬੈਂਡਾਜ਼ੋਲ ਦੀ ਗੋਲੀ ਖਿਲਾਈ ਜਾਂਦੀ ਹੈ। ਖ਼ੂਨ ਦੀ ਕਮੀ ਤੋਂ ਬਚਾਉਣ ਲਈ ਆਇਰਨ ਸਿਰਪ ਪਿਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਸਾਲ ਤੱਕ ਦੇ ਲੜਕਿਆਂ ਅਤੇ ਪੰਜ ਸਾਲ ਤੱਕ ਦੀਆਂ ਲੜਕੀਆਂ ਦਾ ਹਰ ਤਰਾਂ ਦਾ ਇਲਾਜ਼ ਰਾਜ ਦੇ ਸਾਰੇ ਸਰਕਾਰੀ ਹਸਪਤਾਲ ਵਿਚ ਮੁਫਤ ਕੀਤਾ ਜਾਂਦਾ ਹੈ। ਆਰਬੀਐਸਕੇ ਸਕੀਮ ਦੇ ਤਹਿਤ ਜਨਮ ਜਾਤ ਦਿਲ ਵਿਚ ਛੇਕ, ਕੱਟੇ ਬੁੱਲ ਅਤੇ ਤਾਲੂ ਵਰਗੇ 31 ਰੋਗਾਂ ਦਾ ਬਿਲਕੁਲ ਮੁਫਤ ਇਲਾਜ਼ ਕੀਤਾ ਜਾਂਦਾ ਹੈ।

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...