
ਹੁਸ਼ਿਆਰਪੁਰ, ( TTT ):- ਕਲ ਮਿਤੀ 5 ਮਈ 2025 ਨੂੰ ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਚੀਫ ਅਡਵਾਈਜ਼ਰ ਸਰਵ ਸ਼੍ਰੀ ਜੋਗਿੰਦਰ ਪਾਲ ਸਾਬਕਾ ਜਨਰਲ ਮੈਨੇਜਰ, ਪ੍ਰਧਾਨ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਅਤੇ ਕੁਲਦੀਪ ਸਿੰਘ ਅਜੜਾਮ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ । ਮੀਟਿੰਗ ਸ਼ੁਰੂ ਹੋਣ ਤੇ ਇਸ ਐਸੋਸੀਏਸ਼ਨ ਦੇ ਮੈਂਬਰ ਰਤਨ ਸਿੰਘ ਸਾਬਕਾ ਇੰਸਪੈਕਟਰ ਦੀ ਧਰਮਪਤਨੀ ਦੀ ਅਚਾਨਕ ਹੋਈ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਤੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ । ਇਸ ਤੋਂ ਉਪਰੰਤ ਜਥੇਬੰਦੀ ਵਿੱਚ ਨਵੇਂ ਆਏ ਮੈਂਬਰਾਂ ਸਰਵ ਸ਼੍ਰੀ ਮੋਹਨ ਸਿੰਘ ਖੇੜਾ ਸਾਬਕਾ ਡਰਾਈਵਰ, ਪੰਡਤ ਰਵਿੰਦਰ ਕੁਮਾਰ ਸਾਬਕਾ ਇੰਸਪੈਕਟਰ, ਅਵਤਾਰ ਸਿੰਘ ਪੱਟੀ ਟੀ.ਜੀ -1 ਅਤੇ ਗੁਰਪਾਲ ਸਿੰਘ ਬੀ.ਏ ਸਾਬਕਾ ਇੰਸਪੈਕਟਰ ਦਾ ਨਿੱਘਾ ਸਵਾਗਤ ਕੀਤਾ ਗਿਆ ।
ਇਸ ਤੋਂ ਬਾਅਦ ਹਰਜਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਝਿੰਗੜ ਚੇਅਰਮੈਨ, ਹਰਜੀਤ ਸਿੰਘ ਝੱਜੀ ਜੁਆਂਇਟ ਸਕੱਤਰ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ, ਅਵਤਾਰ ਸਿੰਘ ਸ਼ੇਰਪੁਰੀ ਮੀਤ ਪ੍ਰਧਾਨ ਅਤੇ ਗੁਰਬਖਸ਼ ਸਿੰਘ ਦਫ਼ਤਰ ਸਕੱਤਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਰਕਾਰ ਨੇ ਜੋ ਲੋਕਾਂ ਨਾਲ ਵਾਅਦਾ ਕਰਕੇ ਸਰਕਾਰ ਬਣਾਈ ਸੀ ਉਸ ਤੋਂ ਉਲਟ ਵਾਅਦਾ ਖਿਲਾਫ਼ੀ ਕੀਤੀ ਪੰਜਾਬ ਦੇ ਕਿਸਾਨ, ਮਜ਼ਦੂਰ,ਕਰਮਚਾਰੀੇ ਪੈਨਸ਼ਨਰ ਖਾਸਕਰ ਨੌਜਵਾਨ ਜੋ ਨਸ਼ੇ ਦੀ ਆੜ ਵਿੱਚ ਗੋਲੀ ਦਾ ਸ਼ਿਕਾਰ ਹੋ ਰਿਹਾ ਹੈ, ਮਮੂਲੀ ਤਨਖਾਹ ਤੇ ਅਖੌਤੀਆਂ ਨੌਕਰੀਆਂ ਦੇ ਇਸ਼ਤਿਹਾਰ ਚੈਨਲਾਂ ਤੇ ਪੈਸੇ ਖਰਚ ਕਰਕੇ ਨੌਕਰੀਆਂ ਦੇਣ ਦਾ ਢੋਲ ਵਜਾਇਆ ਜਾ ਰਿਹਾ ਹੈ ।
ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਫੁੱਸ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਸਾਜ਼ਿਸ਼, ਪੈਨਸ਼ਨਰਾਂ ਨੂੰ ਛੇਵੇਂ ਪੇ-ਕਮਿਸ਼ਨ ਦਾ ਯੱਕ-ਮੁਸ਼ਤ ਬਕਾਇਆ ਦੇਣ ਤੋਂ ਮੁੱਕਰਨਾ ਇਕ ਬਹੁਤ ਵੱਡਾ ਮੁੱਦਾ ਹੈ । ਇਥੋਂ ਤੱਕ ਕਿ ਸਰਕਾਰੀ ਵਿਭਾਗਾਂ ਵਿੱਚ ਵੀ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਜਦਕਿ ਵਾਇਦਾ ਕੀਤਾ ਸੀ ਕਿ ਸਰਕਾਰ ਤੁਹਾਡੇ ਦੁਆਰ ।
ਹਰ ਬੁਲਾਰੇ ਨੇ ਇਹੀ ਸਲਾਹ ਦਿੱਤੀ ਕਿ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟਰੇਨਿੰਗ ਦੇਣ ਦੀ ਬਜਾਏ ਆਪਣੇ ਵਿਧਾਇਕਾਂ ਨੂੰ ਟਰੇਨਿੰਗ ਲਈ ਭੇਜਣ, ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ । ਸਾਥੀਆਂ ਨੇ ਵਾਇਦਾ ਕੀਤਾ ਕਿ 2027 ‘ਚ ਆਉਣ ਵਾਲੀਆਂ ਚੋਣਾਂ ਵਿੱਚ ਦੋਬਾਰਾ ਗਲਤੀ ਨਹੀਂ ਕੀਤੀ ਜਾਵੇਗੀ ।
ਪੈਨਸ਼ਨਰਾਂ ਨੇ ਮੰਗ ਕੀਤੀ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਇੱਕੋ ਕਿਸ਼ਤ ਵਿੱਚ 2.59 ਫਾਰਮੂਲੇ ਨਾਲ ਦਿੱਤੀ ਜਾਵੇ , ਸਰਕਾਰੀ ਬੱਸਾਂ ਵਿੱਚ ਵਾਧਾ ਕੀਤਾ ਜਾਵੇ, ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ।
ਪ੍ਰਧਾਨ ਅਨਿਲ ਕੁਮਾਰ ਨੇ ਪਨਸ਼ਨਰ ਸਾਥੀਆਂ ਨੂੰ ਸਲਾਹ ਦਿੱਤੀ ਕਿ ਸਾਰੇ ਸਾਥੀ ਆਪਣੀ ਸਿਹਤ ਦਾ ਖਿਆਲ ਰੱਖਣ , ਸਵੇਰੇ ਲੰਬੀ ਸੈਰ ਕਰਨ ਯੋਗਾ ਕਰਨ ਅਤੇ ਧਾਰਮਿਕ ਸਮਾਗਮ , ਧਾਰਮਿਕ ਸਥਾਨਾਂ ਵਿੱਚ ਜਾਣ ਅਤੇ ਚੰਗੇ ਵਿਵਹਾਰ ਅਤੇ ਸੇਵਾ ਕਰਨ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਪੈਨਸ਼ਨਰਾਂੇ ਬਜ਼ੁਰਗਾਂ ਨੂੰ ਪਰੇਸ਼ਾਨ ਕਰਦੀ ਹੈ ਤਾਂ ਉਸ ਦਾ ਸਰਕਾਰ ਨੂੰ ਸਬਕ ਮਿਲ ਜਾਵੇਗਾ ਅਗਲੀਆਂ ਚੋਣਾਂ ਵਿੱਚ ।
ਇਸ ਮੀਟਿੰਗ ਨੂੰ ਚੀਫ ਅਡਵਾਈਜ਼ਰ ਸਾਬਕਾ ਜਨਰਲ ਮੈਨੇਜਰ ਨੇ ਆਪਣੀ ਡਿਊਟੀ ਵੇਲੇ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਦੋਂ ਸਰਕਾਰਾਂ ਗਲਤ ਢੰਗ ਨਾਲ਼ ਚਲਦੀਆਂ ਹਨ ਤਾਂ ਉਨ੍ਹਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ, ਉਨ੍ਹਾਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਮੀਟਿੰਗ ਵਿੱਚ ਹਾਜ਼ਰ ਹੋਇਆ ਕਰੋ ।
ਇਸ ਮੀਟਿੰਗ ਵਿੱਚ ਪੰਡਤ ਜਗਦੀਸ਼ ਲਾਲ,ਜਗਜੀਤ ਸਿੰਘ,ਮੁਖਤਿਆਰ ਸਿੰਘ,ਰਾਮ ਪ੍ਰਕਾਸ਼,ਹਰਮੇਸ਼ ਕੁਮਾਰ ਭੂਨੋ, ਹਰਨਾਮ ਦਾਸ,ਬਲਬੀਰ ਸਿੰਘ, ਹਰਦੀਸ਼ ਚੰਦ,ਬਲਜੀਤ ਸਿੰਘ, ਹਰਬੰਸ ਲਾਲ, ਬਾਲ ਕ੍ਰਿਸ਼ਨ, ਕਮਲਜੀਤ ਮਿਨਹਾਸ ਕੈਸ਼ੀਅਰ,ਕਸ਼ਮੀਰ ਸਿੰਘ ਹਰਗੜ, ਹਰਦੀਪ ਸਿੰਘ ਯਾਰਡ ਮਾਸਟਰ, ਜਰਨੈਲ ਸਿੰਘ, ਰਣਜੀਤ ਸਿੰਘ ਹੁਸੈਨਪੁਰੀ, ਪਾਖਰ ਦਾਸ, ਕਰਨੈਲ ਸਿੰਘ ਅਜੜਾਮ, ਭਗਵਾਨ ਦਾਸ, ਜਗਦੀਸ਼ ਸਿੰਘ, ਅਮਰੀਕ ਸਿੰਘ, ਮਹਿੰਦਰ ਕੁਮਾਰ,ਚਰਨਜੀਤ ਸਿੰਘ, ਰਤਨ ਸਿੰਘ, ਸਵਰਨ ਸਿੰਘ ਯਾਰਡ ਮਾਸਟਰ,ਹਰਦਿਆਲ ਸਿੰਘ ਬਾੜੀਆਂ, ਹਰਬੰਸ ਸਿੰਘ ਬੈਂਸ, ਮੱਖਣ ਸਿੰਘ ਨਰਿਆਲ ਐਨ.ਆਰ.ਆਈ, ਹਰਭਜਨ ਦਾਸ ਨਿਆਜ਼ੀ ਅਤੇ ਹਰਭਜਨ ਸਿੰਘ ਖੁੱਡਾ ਆਦਿ ਹਾਜ਼ਰ ਸਨ। ਇਹ ਵੀ ਜਾਣਕਾਰੀ ਦਿੱਤੀ ਕਿ ਅਗਲੀ ਮੀਟਿੰਗ 5 ਜੂਨ 2025 ਨੂੰ ਹੋਵੇਗੀ।

