ਜਿਮ ‘ਚ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ, ਜਮ ਕੇ ਹੋਇਆ ਕਲੇਸ਼
(GBCUPDATE) ਮੋਗਾ : ਕੈਂਪ ਭੀਮ ਨਗਰ ਮੋਗਾ ਵਿਚ ਸਥਿਤ ਇਕ ਜਿਮ ਵਿਚ ਮਾਮੂਲੀ ਵਿਵਾਦ ਨੂੰ ਲੈ ਕੇ ਦੀ ਸ਼ਿਕਾਇਤ ’ਤੇ ਦਮਨ, ਵਿੱਕੀ ਅਤੇ 10-12 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਸਰਤਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਕੈਂਪ ਭੀਮ ਨਗਰ ਮੋਗਾ ਵਿਚ ਜਿਮ ਹੈ, ਉਥੇ ਦਮਨ ਅਤੇ ਵਿੱਕੀ ਜਿਮ ਲਾਉਣ ਲਈ ਆਉਂਦੇ ਹਨ। ਮਾਮੂਲੀ ਵਿਵਾਦ ਨੂੰ ਲੈ ਕੇ ਜਿਮ ਟ੍ਰੇਨਰ ਗੁਰਵਿੰਦਰ ਗੁਰੀ ਦੇ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ, ਜਿਸ ’ਤੇ ਉਥੋਂ ਚਲੇ ਗਏ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਜਿਮ ਵਿਚ ਵਾਪਸ ਆਏ ਅਤੇ ਝਗੜਾ ਕਰਨ ਲੱਗੇ ਅਤੇ ਭੰਨਤੋੜ ਕਰਨ ਦਾ ਵੀ ਦੋਸ਼ ਲਾਇਆ।