ਕਰਾਟੇ ਮੁਕਾਬਲਿਆਂ ‘ਚ ਡਗਾਣਾ ਕਲਾਂ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ – ਪ੍ਰਿੰ. ਹਰਪ੍ਰੀਤ ਕੌਰ
ਹੁਸ਼ਿਆਰਪੁਰ, 2 ਫਰਵਰੀ ( ਨਵਨੀਤ ਸਿੰਘ ਚੀਮਾ ):- ਪੰਜਾਬ ਸਰਕਾਰ ਵਲੋਂ ਵਿਦਿਆਰਥਣਾਂ ਨੂੰ ਆਤਮ ਰੱਖਿਆ ਵਾਸਤੇ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਜ਼ਿਲਾ ਸਿੱਖਿਆ ਅਫ਼ਸਰ ਜੀ ਦੇ ਹੁਕਮ ਅਨੁਸਾਰ ਇਹਨਾਂ ਵਿਦਿਆਰਥਣਾਂ ਦੇ ਮੁਕਾਬਲੇ ਬਲਾਕ ਪੱਧਰ ਤੇ ਕਰਵਾਏ ਗਏ। ਹੁਸ਼ਿਆਰਪੁਰ ਦੇ 1 ਬੀ ਦੇ ਕਰਾਟੇ ਮੁਕਾਬਲੇ ਸੀਨੀਅਰ ਸੈਕੈਂਡਰੀ ਸਕੂਲ ਬਾਗਪੁਰ ਸਤੌਰ ਵਿਖੇ 1 ਫਰਵਰੀ 2024 ਨੂੰ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਸ ਹਾ. ਸ. ਡਗਾਣਾ ਕਲਾਂ (25) ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਸਕੂਲ ਦੀਆਂ ਵਿਦਿਆਰਥਰਾਂ ਵਿਚੋਂ ਅੱਠਵੀਂ ਸ਼੍ਰੇਣੀ ਦੀ ਵਿਦਿਆਰਥਣ ਨਿਸ਼ਾ ਨੇ ਗੋਲਡ ਮੈਡਲ, ਅੱਠਵੀਂ ਸ਼੍ਰੇਣੀ ਦੀ ਹੀ ਵਿਦਿਆਰਥਣ ਜਸਲੀਨ ਕੌਰ ਨੇ ਸਿਲਵਰ ਮੈਡਲ ਅਤੇ ਅੱਠਵੀਂ ਸ਼੍ਰੇਣੀ ਦੀ ਵਿਦਿਆਰਥਣ ਅਨਮੋਲ ਲੀਤ ਸਿੱਧੂ ਨੇ ਦੂੱਜ ਮੈਡਲ ਅਤੇ ਦਸਵੀਂ ਸ਼੍ਰੇਣੀ ਦੀ ਇੰਕਆਰਥਣ ਮਨਜੀਤ ਕੌਰ ਨੇ ਵੀ ਫੌਜ ਐਡਲ ਸਕੂਲ ਮੁਖੀ ਸ੍ਰੀਮਤੀ ਹਰਨੀਤ ਕੌਰ ਜੀ ਨੇ ਇਹਨਾਂ ਵਿਦਿਆ ਘਣਾਂ ਨੂੰ ਇਨਾਮ ਦੇ ਕੇ ਇਹਨਾਂ ਦੀ ਹੌਸਲਾ ਅਫੜਾਈ ਕੀਤੀ ਅਤੇ ਇਹਨਾਂ ਕੇ ਗਾਈਡ ਅਧਿਅਪਕਾ ਸ੍ਰੀਜਾਤੀ ਦਲਜੀਤ ਕੌਰ ਅਤੇ ਸਲ੍ਹ ਸਟਾਫ ਨੂੰ ਵਧਾਈ ਦਿੰਦੇ ਹੋਏ ਵਿਦਿਆਰਥਣਾਂ ਨੂੰ ਅੱਗੇ ਤੋਂ ਹੋਰ ਵੀ ਚਮਕਣ ਦੀ ਪ੍ਰੇਰਣਾ ਦਿੱਤੀ।
ਕਰਾਟੇ ਮੁਕਾਬਲਿਆਂ ‘ਚ ਡਗਾਣਾ ਕਲਾਂ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ – ਪ੍ਰਿੰ. ਹਰਪ੍ਰੀਤ ਕੌਰ
Date: