ਬਾਹਰ ਬਰਾਂਡੇ ਵਿੱਚ ਸੁੱਤਾ ਰਹਿ ਗਿਆ ਪਰਿਵਾਰ ਤੇ ਚੋਰ ਅੰਦਰ ਵੜ ਕੇ ਖਾਲੀ ਕਰ ਗਏ ਸਾਰੀਆਂ ਅਲਮਾਰੀਆਂ
(TTT)ਦੀਨਾਨਗਰ ਥਾਣੇ ਅਧੀਨ ਪੈਂਦੇ ਪਿੰਡ ਰਣਜੀਤ ਬਾਗ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲੀਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਘਟਨਾ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਪੀੜਿਤ ਪਰਿਵਾਰ ਬਾਹਰ ਘਰ ਦੇ ਬਰਾਂਡੇ ਵਿੱਚ ਹੀ ਸੋ ਰਿਹਾ ਸੀ ਜਦ ਕਿ ਚੋਰ ਘਰ ਦੇ ਪਿਛਲੇ ਪਾਸਿਓਂਂ ਜਾਲੀ ਕੱਟ ਕੇ ਘਰ ਦੇ ਅੰਦਰ ਵੜੇ ਅਤੇ ਘਰ ਦੀ ਇੱਕ ਇੱਕ ਅਲਮਾਰੀ ਤੇ ਟਰੰਕ ਖੰਗਾਲੇ। ਇਥੋਂ ਤੱਕ ਕਿ ਟੰਰਕਾ ਤੇ ਲੱਗੇ ਤਾਲੇ ਵੀ ਉਹਨਾਂ ਨੇ ਤੋੜੇ ਪਰ ਘਰ ਵਾਲਿਆਂ ਦੀ ਨਾ ਹੀ ਨੀਂਦ ਖੁੱਲੀ ਅਤੇ ਨਾ ਹੀ ਅੰਦਰੋਂ ਕੋਈ ਆਵਾਜ਼ ਹੀ ਸੁਣਾਈ ਦਿੱਤੀ।
ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਾਬਕਾ ਫੌਜੀ ਸਵਰਨਜੀਤ ਸਿੰਘ ਵਾਸੀ ਰਣਜੀਤ ਬਾਗ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਘਰ ਦੇ ਦਰਵਾਜ਼ੇ ਬੰਦ ਕਰਕੇ ਘਰ ਦੇ ਵਿਹੜੇ ਵਿੱਚ ਸੁੱਤੇ ਸੀ। ਸਵੇਰੇ ਉਹ ਜਲਦੀ ਉੱਠ ਕੇ ਜਦੋਂ ਅੰਦਰ ਗਏ ਤਾਂ ਇੱਕ ਕਮਰੇ ਦਾ ਸਮਾਨ ਬਿਖਰਿਆ ਪਿਆ ਸੀ। ਉਹਨਾਂ ਆਪਣੀ ਪਤਨੀ ਨੂੰ ਪੁੱਛਿਆ ਕਿ ਰਾਤ ਕੀ ਫਰੋਲਾ ਫਰਾਲੀ ਕੀਤੀ ਹੈ ਪਰ ਜਦੋਂ ਉਹਨਾਂ ਦੀ ਪਤਨੀ ਅੰਦਰ ਆਈ ਅਤੇ ਉਹ ਦੂਜੇ ਕਮਰੇ ਵਿੱਚ ਗਏ ਤਾਂ ਹਰ ਕਮਲੇ ਦਾ ਇਹੋ ਹਾਲ ਸੀ ਅਲਮਾਰੀਆਂ ਖੁੱਲੀਆਂ ਪਈਆਂ ਸੀ ਅਤੇ ਸੰਦੂਕਾਂ ਦੇ ਤਾਲੇ ਵੀ ਟੁੱਟੇ ਪਏ ਸੀ।ਜਦੋਂ ਟੁੱਟੀਆਂ ਅਲਮਾਰੀਆਂ ਦੀ ਜਾਂਚ ਕੀਤੀ ਗਈ ਤਾਂ 4 ਲੱਖ 18 ਹਜਾਰ ਰੁਪਏ ਦੀ ਨਕਦੀ ਅਤੇ 6 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਉਹਨਾਂ ਦੱਸਿਆ ਕਿ ਉਹ ਕੁਝ ਦਿਨ ਬਾਅਦ ਬਾਹਰ ਜਾਣ ਵਾਲੇ ਹਨ ਜਿਸ ਦੇ ਲਈ ਦੋ ਲੱਖ ਰੁਪਏ ਉਹਨਾਂ ਨੇ ਘਰ ਵਿੱਚ ਰੱਖੇ ਸੀ ਜਦਕਿਦੋ ਲੱਖ ਰੁਪਏ ਕਮੇਟੀ ਦੇ ਸੀ। ਇਸ ਤੋਂ ਇਲਾਵਾ 18 ਹਜਾਰ ਰੁਪਏ ਹੋਰ ਨਕਦੀ ਘਰ ਵਿੱਚ ਪਈ ਸੀ ਜੋ ਚੋਰ ਕੱਢ ਕੇ ਲੈ ਗਏ। ਚੋਰ ਘਰ ਦੇ ਪਿਛਲੇ ਪਾਸਿਓਂ ਜਾਲੀ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ ਸੀ। ਪੁਲਿਸ ਨੂੰ ਸਵੇਰੇ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਦੀਨਾ ਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੀੜਿਤ ਪਰਿਵਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਰਿਹਾ ਗਿਆ ਹੈ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ।
ਬਾਹਰ ਬਰਾਂਡੇ ਵਿੱਚ ਸੁੱਤਾ ਰਹਿ ਗਿਆ ਪਰਿਵਾਰ ਤੇ ਚੋਰ ਅੰਦਰ ਵੜ ਕੇ ਖਾਲੀ ਕਰ ਗਏ ਸਾਰੀਆਂ ਅਲਮਾਰੀਆਂ
Date: